ਹਲਕਾ ਫੁਲਕਾ

ਕੁਲਵਿੰਦਰ ਇੱਕ ਸਾਫਟਵੇਅਰ ਕੰਪਨੀ ਵਿੱਚ ਇੰਟਰਵਿਊ ਦੇਣ ਗਿਆ।
ਇੰਟਰਵਿਊ ਲੈਣ ਵਾਲੇ ਨੇ ਪੁੱਛਿਆ, ”ਜਾਵਾ ਦੇ ਚਾਰ ਵਰਸ਼ਨ ਦੱਸੋ।”
ਕੁਲਵਿੰਦਰ ਬੋਲਿਆ, ”ਮਰ ਜਾਵਾਂ, ਮਿੱਟ ਜਾਵਾਂ, ਲੁੱਟ ਜਾਵਾਂ ਤੇ ਸਦਕੇ ਜਾਵਾਂ।”
ਇੰਟਰਵਿਊ ਲੈਣ ਵਾਲਾ, ”ਸ਼ਾਬਾਸ਼! ਹੁਣ ਸਿੱਧਾ ਘਰ ਜਾਵਾਂ ਦਾ ਮਤਲਬ ਵੀ ਯਾਦ ਕਰ ਲਵੀਂ।”
********
ਪੇਪਰ ਵਿੱਚ ਸਵਾਲ ਆਇਆ, ”ਦੁਨੀਆ ਦੇ ਦੋ ਸਭ ਤੋਂ ਖਤਰਨਾਕ ਹਥਿਆਰਾਂ ਦੇ ਨਾਂਅ ਦੱਸੋ।”
ਜੋਤ ਨੇ ਜਵਾਬ ਲਿਖਿਆ, ”ਘਰ ਵਾਲੀ ਦੇ ਅੱਥਰੂ ਅਤੇ ਗੁਆਂਢਣ ਦੀ ਸਮਾਈਲ।”
********
ਗਾਹਕ, ”ਇੱਕ ਸਮਾਲ ਪੀਜ਼ਾ ਐਕਸਟ੍ਰਾ ਟਾਪਿੰਗਸ ਨਾਲ ਭੇਜ ਦਿਓ।”
ਡੋਮਿਨੋ, ”ਜੀ ਬਿਲਕੁਲ ਸਰ, ਪਲੀਜ਼ ਆਪਣਾ ਐਡਰੈਸ ਦੱਸ ਦਿਓ।”
ਗਾਹਕ, ”ਭਾਰਤੀ ਸਟੇਟ ਬੈਂਕ ਪੀਤਮਪੁਰਾ ਦੇ ਮੂਹਰੇ ਗ੍ਰਾਹਕਾਂ ਦੀ ਕਤਾਰ ਵਿੱਚ ਖੜੇ ਹਾਂ, 22ਵਾਂ ਨੰਬਰ ਹੈ, ਹਰੀ ਕਮੀਜ਼, ਲਾਲ ਪੈਂਟ ਅਤੇ ਚਿੱਟੀ ਟੋਪੀ ਹੋਵੇਗੀ।”