ਹਲਕਾ ਫੁਲਕਾ

ਅੱਖਾਂ ਦਾ ਰੋਗੀ, ”ਡਾਕਟਰ ਸਾਹਿਬ ਮੈਂ ਐਨਕ ਲਗਾ ਕੇ ਪੜ੍ਹ ਵੀ ਸਕਾਂਗਾ?”
ਡਾਕਟਰ, ”ਹਾਂ ਹਾਂ, ਕਿਉਂ ਨਹੀਂ।”
ਰੋਗੀ, ”ਓਹ ਫਿਰ ਤਾਂ ਬਹੁਤ ਚੰਗਾ ਰਹੇਗਾ। ਹੁਣ ਤੱਕ ਮੈਨੂੰ ਪੜ੍ਹਨਾ ਵੀ ਨਹੀਂ ਆਉਂਦਾ ਸੀ।”
********
ਪੰਕਜ ਸ਼ਰਮਾ, ”ਕਹੋ ਅੱਜ ਦੀ ਤਾਜ਼ਾ ਖਬਰ ਕੀ ਹੈ?”
ਨੀਰਜ ਸ਼ਰਮਾ, ”ਤਾਜ਼ਾ ਖਬਰ ਇਹ ਹੈ ਕਿ ਅਕਾਲੀ ਪਾਰਟੀ ਹਾਰ ਗਈ ਹੈ, ਉਸ ਕੁਰਸੀ ਤੋਂ ਤੁਸੀਂ ਉੱਠ ਜਾਓ, ਜਿਸ ਕੁਰਸੀ ਉੱਤੇ ਬੈਠੇ ਹੋ, ਉਸ ਦਾ ਰੰਗ ਨੀਲਾ ਹੈ।”
********
ਰੋਗੀ (ਨਰਸ ਨੂੰ), ”ਕੀ ਡਾਕਟਰ ਸਾਹਿਬ ਨੇ ਅਜੇ ਤੱਕ ਨੀਂਦ ਦੀਆਂ ਗੋਲੀਆਂ ਨਹੀਂ ਭੇਜੀਆਂ।”
ਨਰਸ, ”ਜੀ ਨਹੀਂ।”
ਰੋਗੀ, ”ਜਲਦੀ ਮੰਗਵਾਓ, ਮੈਨੂੰ ਨੀਂਦ ਆ ਰਹੀ ਹੈ। ਹੁਣ ਮੈਂ ਗੋਲੀਆਂ ਦੇ ਇੰਤਜ਼ਾਰ ਵਿੱਚ ਹੋਰ ਨਹੀਂ ਜਾਗ ਸਕਦਾ।”
********