ਹਲਕਾ ਫੁਲਕਾ

ਪੁੱਤਰ, ”ਪਿਤਾ ਜੀ, ਕੱਲ੍ਹ ਅਸੀਂ ਲੋਕ ਮਾਲਾਮਾਲ ਹੋ ਜਾਵਾਂਗੇ।”
ਪਿਤਾ, ”ਉਹ ਕਿਵੇਂ?”
ਪੁੱਤਰ, ”ਕੱਲ੍ਹ ਸਾਡੇ ਟੀਚਰ ਜੀ ਪੈਸੇ ਤੋਂ ਰੁਪਏ ਬਣਾਉਣਾ ਸਿਖਾਉਣਗੇ।”
********
ਕਵਿਤਾ ਆਪਣੇ ਦੋ ਬੱਚਿਆਂ ਨੂੰ ਲੈ ਕੇ ਆਪਣੀ ਸਹੇਲੀ ਨੂੰ ਮਿਲਣ ਗਈ। ਛੋਟੇ ਬੱਚਿਆਂ ਨੂੰ ਦੇਖ ਕੇ ਉਸ ਦੀ ਸਹੇਲੀ ਨੇ ਕਿਹਾ, ”ਇਸ ਦੀਆਂ ਅੱਖਾਂ ਤਾਂ ਬਿਲਕੁਲ ਤੇਰੇ ਵਾਂਗ ਹਨ।”
ਕਵਿਤਾ ਕਹਿਣ ਲੱਗੀ, ”…ਤੇ ਮੱਥਾ ਇਸ ਦੇ ਪਿਤਾ ਦਾ ਹੈ।”
”…ਤੇ ਪਜਾਮਾ ਵੱਡੇ ਭਰਾ ਦਾ ਹੈ।” ਕਵਿਤਾ ਦੇ ਬੇਟੇ ਨੇ ਕਿਹਾ।
********
ਅਧਿਆਪਕ, ”ਕੁਝ ਪੁੱਛਣਾ ਹੈ ਤਾਂ ਪੁੱਛ ਲਓ।”
Øਮੋਹਨ, ”ਸਰ ਆਈ ਡੋਂਟ ਨੋਂ’ ਦਾ ਕੀ ਮਤਲਬ ਹੈ?”
ਅਧਿਆਪਕ, ”ਮੈਂ ਨਹੀਂ ਜਾਣਦਾ।”
ਮੋਹਨ, ”…ਤਾਂ ਮੈਂ ਕਿਸ ਤੋਂ ਪੁੱਛਾਂ।”
********