ਹਲਕਾ ਫੁਲਕਾ

ਦੋ ਜਣੇ ਲੜ ਪਏ। ਜੱਜ ਨੇ ਇੱਕ ਜਣੇ ਨੂੰ ਥੱਪੜ ਮਾਰਨ ਦੀ ਸਜ਼ਾ ਇੱਕ ਹਜ਼ਾਰ ਰੁਪਏ ਸੁਣਾਈ।
ਉਸ ਅੜਬੰਗ ਬੰਦੇ ਨੇ ਪੁੱਛਿਆ, ”ਜੱਜ ਸਾਹਿਬ, ਦੂਜਾ ਥੱਪੜ ਵੀ ਮਾਰ ਲਵਾਂ?”
ਜੱਜ, ”ਕਿਉਂ?”
ਕਹਿਣ ਲੱਗਾ, ”ਮੇਰੇ ਕੋਲ ਖੁੱਲ੍ਹੇ ਪੈਸੇ ਨਹੀਂ, ਦੋ ਹਜ਼ਾਰ ਰੁਪਏ ਦਾ ਨੋਟ ਹੈ।”
********
ਇੱਕ ਵਾਰ ਪਤੀ-ਪਤਨੀ ਪਾਰਕ ਵਿੱਚ ਇੱਕ ਦੂਜੇ ਦਾ ਹੱਥ ਫੜੀ ਘੁੰਮ ਰਹੇ ਸਨ।
ਉਸੇ ਵੇਲੇ ਇੱਕ ਸ਼ਰਾਰਤੀ ਬੱਚਾ ਉਥੋਂ ਲੰਘਿਆ ਤੇ ਬੋਲਿਆ, ‘ਅੰਕਲ, ਕੱਲ੍ਹ ਵਾਲੀ ਜ਼ਿਆਦਾ ਮਸਤ ਸੀ।’
ਹੁਣ ਪਤੀ ਪਿਛਲੇ ਚਾਰ ਦਿਨਾਂ ਤੋਂ ਖਾਲੀ ਪੇਟ ਪਾਰਕ ਵਿੱਚ ਉਸ ਬੱਚੇ ਨੂੰ ਲੱਭ ਰਿਹਾ ਹੈ।
********
ਸੰਜੀਵ ਕੇਲੇ ਦੀ ਛਿੱਲ ਤੋਂ ਤਿਲਕ ਕੇ ਡਿਗ ਪਿਆ। ਕੁਝ ਅੱਗੇ ਗਿਆ ਤਾਂ ਦੂਜੀ ਛਿੱਲ ਤੋਂ ਤਿਲਕ ਕੇ ਡਿੱਗ ਪਿਆ। ਥੋੜ੍ਹਾ ਹੋਰ ਅੱਗੇ ਗਿਆ ਤਾਂ ਤੀਜੀ ਛਿੱਲ ਨਜ਼ਰ ਆਈ।
ਸੰਜੀਵ ਬੋਲਿਆ, ”ਓ ਯਾਰ! ਹੁਣ ਫਿਰ ਡਿੱਗਣਾ ਪਵੇਗਾ।”