ਹਲਕਾ ਫੁਲਕਾ

ਕੁੜੀ, ”ਮੈਂ ਤੇਰੇ ਪਿਆਰ ਵਿੱਚ ਲੁੱਟੀ ਗਈ, ਬਰਬਾਦ ਹੋ ਗਈ, ਬਦਨਾਮ ਹੋ ਗਈ।”
ਮੁੰਡਾ, ”ਪਾਗਲ ਮੈਂ ਕਿਹੜਾ ਤੇਰੇ ਪਿਆਰ ਵਿੱਚ ਕੁਲੈਕਟਰ ਬਣ ਗਿਆ। ਪਕੌੜੇ ਹੀ ਵੇਚ ਰਿਹਾ ਹਾਂ, 30 ਰੁਪਏ ਦੇ ਕੇ 200 ਗਰਾਮ ਤੂੰ ਵੀ ਲੈ ਲੈ।”
********
ਮੋਟੂ (ਪਤਲੂ ਨੂੰ ਗੁੱਸੇ ਵਿੱਚ), ”ਯਾਰ, ਜਦੋਂ ਮੈਂ ਤੈਨੂੰ ਚਿੱਠੀ ਵਿੱਚ ਲਿਖਿਆ ਸੀ ਕਿ ਮੇਰੇ ਵਿਆਹ ਵਿੱਚ ਜ਼ਰੂਰ ਆਵੀਂ ਤਾਂ ਤੂੰ ਕਿਉਂ ਨਹੀਂ ਆਇਆ?”
ਪਤਲੂ, ”ਓ ਯਾਰ, ਮੈਨੂੰ ਤੇਰੀ ਚਿੱਠੀ ਮਿਲੀ ਹੀ ਨਹੀਂ।”
ਮੋਟੂ, ”ਮੈਂ ਲਿਖਿਆ ਤਾਂ ਸੀ ਕਿ ਚਿੱਠੀ ਮਿਲੇ ਜਾਂ ਨਾ ਮਿਲੇ, ਤੂੰ ਜ਼ਰੂਰ ਆਵੀਂ।”
********
ਪ੍ਰਦੀਪ, ”ਕੀ ਹੋਇਆ ਬਈ ਪਵਨ, ਰੋ ਕਿਉਂ ਰਿਹਾ ਏਂ?”
ਪ੍ਰਦੀਪ, ”ਯਾਰ, ਮੇਰੇ ਪਿਤਾ ਜੀ ਦੇ ਪੁਨਰ ਜਨਮ ਵਿੱਚ ਵਿਸ਼ਵਾਸ ਨੇ ਮੇਰਾ ਕੰਮ ਵਿਗਾੜ ਦਿੱਤਾ ਹੈ।”
ਪਵਨ, ”ਉਹ ਕਿਵੇਂ?”
ਪ੍ਰਦੀਪ, ”ਓ ਯਾਰ, ਪਿਤਾ ਜੀ ਆਪਣੀ ਜਾਇਦਾਦ ਆਪਣੇ ਹੀ ਨਾਂਅ ਕਰ ਕੇ ਚਲੇ ਗਏ।”