ਹਲਕਾ ਫੁਲਕਾ

ਰਮੇਸ਼, ”ਸਾਹਮਣੇ ਵਾਲੇ ਮਕਾਨ ਵਿੱਚ ਇੱਕ ਲੜਕੀ ਹਰ ਰੋਜ਼ ਖਿੜਕੀ ਵਿੱਚੋਂ ਰੁਮਾਲ ਹਿਲਾਉਂਦੀ ਹੈ, ਪਰ ਖਿੜਕੀ ਦਾ ਸ਼ੀਸ਼ਾ ਕਦੇ ਨਹੀਂ ਖੋਲ੍ਹਦੀ।”
ਰਮੇਸ਼, ”ਬੇਵਕੂਫ ਨਾ ਬਣ, ਉਹ ਤੈਨੂੰ ਦੇਖ ਕੇ ਰੁਮਾਲ ਨਹੀਂ ਹਿਲਾਉਂਦੀ, ਉਹ ਇਸ ਘਰ ਦੀ ਨੌਕਰਾਣੀ ਹੈ, ਜੋ ਰੋਜ਼ ਖਿੜਕੀ ਦੇ ਸ਼ੀਸ਼ੇ ਸਾਫ ਕਰਦੀ ਹੈ।”
********
ਪਤੀ (ਗੁੱਸੇ ਨਾਲ), ”ਕੀ ਤੁਸੀਂ ਮੈਨੂੰ ਕੁੱਤਾ ਕਿਹਾ?”
ਪਤਨੀ ਨੇ ਕੋਈ ਜਵਾਬ ਨਹੀਂ ਦਿੱਤਾ। ਪਤੀ ਨੇ ਦੋਬਾਰਾ ਪੁੱਛਿਆ, ਪਰ ਫਿਰ ਵੀ ਪਤਨੀ ਨੇ ਕੋਈ ਜਵਾਬ ਨਹੀਂ ਦਿੱਤਾ।
ਤੀਸਰੀ ਵਾਰ ਪੁੱਛਣ ‘ਤੇ ਪਤਨੀ ਚੀਕ ਕੇ ਬੋਲੀ, ”ਮੈਂ ਤੁਹਾਨੂੰ ਕੁੱਤਾ ਨਹੀਂ ਕਿਹਾ, ਪਰ ਹੁਣ ਭੌਂਕਣਾ ਬੰਦ ਕਰੋ।”
********
ਰਮਨ (ਚਮਨ ਨੂੰ), ”ਇੱਕ ਭਿਖਾਰੀ ਦੀ ਲਾਟਰੀ ਲੱਗੀ ਤਾਂ ਉਸ ਨੇ ਇੱਕ ਮੰਦਰ ਬਣਵਾਇਆ। ਦੱਸੋ ਕਿਉਂ?”
ਚਮਨ, ”ਪੂਜਾ ਲਈ, ਹੋਰ ਕੀ।”
ਰਮਨ, ”ਨਹੀਂ ਯਾਰ। ਉਹ ਇਸ ਲਈ ਤਾਂ ਕਿ ਮੰਦਰ ਸਾਹਮਣੇ ਉਹ ਇਕੱਲਾ ਭੀਖ ਮੰਗ ਸਕੇ ਅਤੇ ਸਾਰੇ ਪੈਸੇ ਉਸੇ ਦੇ ਹੋਣ।”