ਹਲਕਾ ਫੁਲਕਾ

ਪਤਨੀ, ”ਮੈਂ ਅੱਜ ਸੁਫਨੇ ਵਿੱਚ ਦੇਖਿਆ ਕਿ ਤੁਸੀਂ ਮੇਰੇ ਲਈ ਹੀਰਿਆਂ ਦਾ ਹਾਰ ਲਿਆਏ ਹੋ, ਇਸ ਸੁਫਨੇ ਦਾ ਕੀ ਮਤਲਬ ਹੈ?”
ਪਤੀ, ”ਅੱਜ ਸ਼ਾਮ ਨੂੰ ਦੱਸਾਂਗਾ।”
ਸ਼ਾਮ ਨੂੰ ਪਤੀ ਨੇ ਇੱਕ ਪੈਕੇਟ ਪਤਨੀ ਨੂੰ ਲਿਆ ਕੇ ਦਿੱਤਾ। ਉਸ ਨੇ ਖੁਸ਼ੀ-ਖੁਸ਼ੀ ਪੈਕੇਟ ਖੋਲ੍ਹਿਆ ਤਾਂ ਉਸ ਵਿੱਚੋਂ ਇੱਕ ਕਿਤਾਬ ਨਿਕਲੀ, ਜਿਸ ਦਾ ਸਿਰਲੇਖ ਸੀ-ਸੁਫਨਿਆਂ ਦਾ ਮਤਲਬ।”
***********
ਪਤਨੀ ਬਾਜ਼ਾਰ ਤੋਂ ਮੁੜੀ
ਪਤੀ ਬੋਲਿਆ, ”ਮੇਰਾ ਅੰਦਾਜ਼ਾ ਹੈ ਕਿ ਇਸ ਡੱਬੇ ਵਿੱਚ ਕੋਈ ਖਾਣ ਵਾਲੀ ਚੀਜ਼ ਹੈ।”
ਪਤਨੀ, ”ਵਾਹ! ਬਿਲਕੁਲ ਸਹੀ। ਇਸ ਵਿੱਚ ਮੇਰੇ ਸੈਂਡਲ ਹਨ।”
********
ਰੋਗੀ ਔਰਤ, ”ਡਾਕਟਰ ਸਾਹਿਬ, ਤੁਸੀਂ ਦਵਾਈ ਦੀਆਂ ਸ਼ੀਸ਼ੀਆਂ Ḕਤੇ ਪਰਚੀ ਚਿਪਕਾ ਦਿਓ।”
ਡਾਕਟਰ, ”ਇਸ ਦੀ ਕੀ ਲੋੜ ਹੈ?”
ਔਰਤ, ”ਅਸਲ ਵਿੱਚ ਇਸ ਨਾਲ ਮੈਨੁੰ ਪਤਾ ਰਹੇਗਾ ਕਿ ਕਿਹੜੀ ਗੋਲੀ ਮੇਰੇ ਪਤੀ ਲਈ ਹੈ ਤੇ ਕਿਹੜੀ ਕੁੱਤੇ ਲਈ। ਮੈਂ ਨਹੀਂ ਚਾਹੁੰਦੀ ਕਿ ਸ਼ੀਸ਼ੀ ਬਦਲ ਜਾਵੇ ਅਤੇ ਮੇਰੇ ਕੁੱਤੇ ਨੂੰ ਕੁਝ ਹੋ ਜਾਵੇ।”
********