ਹਲਕਾ ਫੁਲਕਾ

ਮੁਰਾਰੀ ਲਾਲ, ”ਅੱਜ ਮੀਂਹ ਵਿੱਚ ਸੜਕ ਉੱਤੇ ਫੈਲੇ ਚਿੱਕੜ ਵਿੱਚ ਤਿਲਕ ਕੇ ਇੱਕ ਵਿਅਕਤੀ ਡਿੱਗ ਪਿਆ। ਸਾਰੇ ਜ਼ੋਰ ਨਾਲ ਹੱਸਣ ਲੱਗੇ, ਪਰ ਮੈਂ ਨਹੀਂ ਹੱਸਿਆ।”
ਕ੍ਰਿਸ਼ਨ ਲਾਲ, ”ਉਹ ਕਿਉਂ?”
ਮੁਰਾਰੀ ਲਾਲ, ”ਕਿਉਂਕਿ ਡਿੱਗਣ ਵਾਲਾ ਕੋਈ ਹੋਰ ਨਹੀਂ, ਮੈਂ ਹੀ ਸੀ।”
*********
ਤਿੰਨ ਦਿਨ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਨਗਰ Ḕਚ ਹੜ੍ਹ ਜਿਹਾ ਆ ਗਿਆ। ਅਜਿਹੇ ਵਿੱਚ ਫਾਇਰ ਬ੍ਰਿਗੇਡ ਵਿਭਾਗ ਦੇ ਫੋਨ ਦੀ ਘੰਟੀ ਵੱਜੀ, ”ਜਨਾਬ ਮੇਰੇ ਪਰਵਾਰ ਨੂੰ ਬਚਾ ਲਓ, ਮੈਂ ਦੋ ਫੁੱਟ ਪਾਣੀ ਵਿੱਚ ਖੜਾ ਤੁਹਾਨੂੰ ਫੋਨ ਕਰ ਰਿਹਾ ਹਾਂ।”
ਦੂਜੇ ਪਾਸੇ ਤੋਂ ਜਵਾਬ ਦਿੱਤਾ ਗਿਆ, ”ਮੁਆਫ ਕਰਨਾ, ਦੋ ਫੁੱਟ ਪਾਣੀ ਨੂੰ ਅਸੀਂ ਲੋਕ ਐਮਰਜੈਂਸੀ ਨਹੀਂ ਮੰਨਦੇ, ਇਸ ਲਈ ਕੁਝ ਨਹੀਂ ਕੀਤਾ ਜਾ ਸਕਦਾ।”
ਫੋਨ ‘ਤੇ ਆਵਾਜ਼ ਆਈ, ”ਤੁਸੀਂ ਮੇਰੀ ਪੂਰੀ ਗੱਲ ਤਾਂ ਸੁਣੀ ਨਹੀਂ। ਮੈਂ ਆਪਣੇ ਮਕਾਨ ਦੀ ਤੀਜੀ ਮੰਜ਼ਿਲ ਦੇ ਆਪਣੇ ਕਮਰੇ ਵਿੱਚ ਖੜਾ ਫੋਨ ਕਰ ਰਿਹਾ ਹਾਂ।”
*********
ਇੱਕ ਹਕੀਮ ਜੀ ਮੋਢੇ Ḕਤੇ ਬੰਦੂਕ ਲਟਕਾਈ ਕਿਤੇ ਜਾ ਰਹੇ ਸਨ। ਉਨ੍ਹਾਂ ਦੇ ਇੱਕ ਦੋਸਤ ਨੇ ਪੁੱਛਿਆ, ”ਕਿੱਥੇ ਜਾ ਰਹੇ ਹੋ?”
ਹਕੀਮ ਜੀ ਬੋਲੇ, ”ਇੱਕ ਮਰੀਜ਼ ਨੂੰ ਦਵਾਈ ਦੇਣ ਜਾ ਰਿਹਾ ਹਾਂ।”
ਦੋਸਤ ਬੋਲਿਆ, ”ਉਸ ਨੂੰ ਮਾਰਨ ਲਈ ਤੇਰੀ ਦਵਾਈ ਕਾਫੀ ਹੈ। ਬੰਦੂਕ ਲਿਜਾਣ ਦੀ ਕੀ ਲੋੜ ਹੈ।”