ਹਲਕਾ ਫੁਲਕਾ

ਬੁਆਏ ਫ੍ਰੈਂਡ ਦੇ ਘਰ ਖਾਣਾ ਖਾਂਦੇ ਹੋਏ ਗਰਲ ਫ੍ਰੈਂਡ, ‘‘ਜਾਨੂ, ਇਹ ਤੁਹਾਡਾ ਕੁੱਤਾ ਬਹੁਤ ਦੇਰ ਤੋਂ ਸਿਰਫ ਮੈਨੂੰ ਹੀ ਕਿਉਂ ਘੂਰ ਰਿਹਾ ਹੈ।”
ਬੁਆਏ ਫ੍ਰੈਂਡ, ‘‘ਤੂੰ ਜਲਦੀ ਖਾਣਾ ਖਾ ਲੈ, ਉਹ ਆਪਣੀ ਪਲੇਟ ਪਛਾਣ ਗਿਆ ਹੈ।”
*********
ਬੇਟਾ, ‘‘ਮਾਂ, ਅੱਜਕੱਲ੍ਹ ਪਿਆਰ ਦਾ ਵਾਇਰਸ ਹਰ ਪਾਸੇ ਫੈਲਿਆ ਹੈ, ਲੱਗਦਾ ਹੈ ਮੇਰੇ ਉਪਰ ਵੀ ਉਸ ਵਾਇਰਸ ਨੇ ਅਟੈਕ ਕੀਤਾ ਹੈ।”
ਮਾਂ, ‘‘ਚਿੰਤਾ ਨਾ ਕਰ ਬੇਟਾ, ਮੇਰੇ ਕੋਲ ਚੱਪਲ ਹੈ, ਜੋ ਐਂਟੀ ਵਾਇਰਸ ਦਾ ਕੰਮ ਕਰਦੀ ਹੈ।”
*********
ਦੋਸਤ, ‘‘ਹੋਰ ਸੁਣਾ ਕੀ ਹਾਲ-ਚਾਲ ਹੈ ਤੇਰਾ, ਕੀ ਚੱਲ ਰਿਹਾ ਹੈ ਜ਼ਿੰਦਗੀ ‘ਚ?”
ਦੂਜਾ ਦੋਸਤ, ‘‘ਬੱਸ ਕੁਝ ਖਾਸ ਨਹੀਂ, ਵੱਡਿਆਂ ਦਾ ਆਸ਼ੀਰਵਾਦ, ਪਤਨੀ ਦੇ ਤਾਅਨੇ, ਦਰਦ ਭਰੇ ਗਾਣੇ ਅਤੇ ਬਾਕੀ ਰੱਬ ਜਾਣੇ।”