ਹਲਕਾ ਫੁਲਕਾ

ਮੰਮੀ (ਮਣੀ ਨੂੰ), ‘‘ਇਹ ਸ਼ੀਸ਼ੀ ਵਾਲੀ ਦਵਾਈ ਪੀ ਲਓ, ਤੁਹਾਡਾ ਬੁਖਾਰ ਉਤਰ ਜਾਵੇਗਾ।”
ਮਣੀ, ‘‘ਨਹੀਂ, ਮੈਂ ਇਹ ਦਵਾਈ ਨਹੀਂ ਪੀਵਾਂਗਾ।”
ਮੰਮੀ, ‘‘ਆਖਿਰ ਕਿਉਂ?”
ਮਣੀ, ‘‘ਦਵਾਈ ਦੀ ਸ਼ੀਸ਼ੀ ‘ਤੇ ਸਾਫ ਲਿਖਿਆ ਹੈ ਕਿ ਸ਼ੀਸ਼ੀ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।”
*********
ਕੰਮ ਵਾਲੀ, ‘‘ਮੈਡਮ, ਮੈਨੂੰ ਕੁਝ ਦਿਨਾਂ ਦੀ ਛੁੱਟੀ ਚਾਹੀਦੀ ਹੈ।”
ਮਾਲਕਣ, ‘‘ਇੰਝ ਕਿਵੇਂ ਛੁੱਟੀ ਦੇ ਦੇਵਾਂ ਤੈਨੂੰ?”
ਕੰਮ ਵਾਲੀ, ‘‘ਮੈਂ ਆਪਣੇ ਪਿੰਡ ਜਾਣਾ ਹੈ।”
ਮਾਲਕਣ, ‘‘ਉਹ ਤਾਂ ਠੀਕ ਹੈ, ਪਰ ਤੇਰੇ ਸਾਹਿਬ ਦਾ ਖਾਣਾ ਕੌਣ ਬਣਾਏਗਾ, ਉਨ੍ਹਾਂ ਦਾ ਕੰਮ ਕੌਣ ਕਰੇਗਾ, ਸਾਹਿਬ ਦੇ ਕੱਪੜੇ ਕੌਣ ਪ੍ਰੈਸ ਕਰੇਗਾ?”
ਕੰਮ ਵਾਲੀ, ‘‘ਤੁਸੀਂ ਫਿਕਰ ਨਾ ਕਰੋ ਮੈਡਮ, ਤੁਸੀਂ ਕਹੋ ਤਾਂ ਮੈਂ ਸਾਹਿਬ ਨੂੰ ਨਾਲ ਲੈ ਜਾਂਦੀ ਹਾਂ।”
ਮਾਲਕਣ ਬੇਹੋਸ਼।
*********
ਪਤੀ-ਪਤਨੀ ਮੋਟਰ ਸਾਈਕਲ ‘ਤੇ ਕਿਤੇ ਜਾ ਰਹੇ ਸਨ। ਪਤੀ ਨੇ ਪਾਨ ਵਾਲੀ ਦੁਕਾਨ ‘ਤੇ ਮੋਟਰ ਸਾਈਕਲ ਰੋਕ ਦਿੱਤਾ ਅਤੇ ਪਾਨ ਵਾਲੇ ਨੂੰ ਬੋਲਿਆ, ‘‘ਭਰਾ, ਇੱਕ ਪਾਨ ਬਣਾਵੀਂ।”
ਉਸ ਨੇ ਪਾਨ ਲੈ ਕੇ ਪਤਨੀ ਨੂੰ ਖੁਅ ਦਿੱਤਾ।
ਇਹ ਦੇਖ ਕੇ ਪਾਨ ਵਾਲਾ ਪੁੱਛਣ ਲੱਗਾ, ‘‘ਸਾਹਿਬ ਜੀ, ਤੁਸੀਂ ਪਾਨ ਮੈਡਮ ਨੂੰ ਕਿਉਂ ਖੁਆ ਦਿੱਤਾ?”
ਪਤੀ, ‘‘ਕਿਉਂਕਿ ਮੈਂ ਤਾਂ ਬਿਨਾਂ ਪਾਨ ਖਾਧੇ ਵੀ ਚੁੱਪ ਰਹਿ ਸਕਦਾ ਹਾਂ।”