ਹਲਕਾ ਫੁਲਕਾ

ਮਣੀ (ਪਾਪਾ ਨਾਲ), ‘‘ਮਰਦ ਕਿਸ ਨੂੰ ਕਹਿੰਦੇ ਹਨ?”
ਪਾਪਾ, ‘‘ਉਸ ਪਾਵਰਫੁਲ ਇਨਸਾਨ ਨੂੰ, ਜੋ ਘਰ ਉਤੇ ਹਕੂਮਤ ਕਰਦਾ ਹੈ।”
ਮਨੀ, ‘‘…ਤਾਂ ਮੈਂ ਵੀ ਬਹੁਤ ਵੱਡਾ ਹੋ ਕੇ ਮੰਮੀ ਦੀ ਤਰ੍ਹਾਂ ਮਰਦ ਬਣਾਂਗਾ।”
*********
ਅਧਿਕਾਰੀ (ਨੌਕਰੀ ਦੇ ਉਮੀਦਵਾਰ ਨੂੰ), ‘‘ਤੁਹਾਡੇ ਪਿਤਾ ਜੀ ਦਾ ਕੀ ਨਾਂਅ ਹੈ?”
ਉਮੀਦਵਾਰ, ‘‘ਜੀ ਉਸ ਦਾ ਨਾਂਅ ਹੈ ਬਿਜਲੀਦੀਨ।”
ਅਧਿਕਾਰੀ (ਹੈਰਾਨ ਹੋ ਕੇ), ‘‘ਬਿਜਲੀਦੀਨ, ‘‘ਭਲਾ ਇਹ ਕੀ ਨਾਂਅ ਹੋਇਆ?”
ਉਮੀਦਵਾਰ, ‘‘ਜੀ ਉਨ੍ਹਾਂ ਦਾ ਨਾਂਅ ਤਾਂ ਚਿਰਾਗਦੀਨ ਸੀ, ਪਰ ਅੱਜ ਕੱਲ੍ਹ ਵਿਗਿਆਨ ਦਾ ਜ਼ਮਾਨਾ ਦੇਖ ਕੇ ਉਨ੍ਹਾਂ ਨੇ ਆਪਣਾ ਨਾਂਅ ਚਿਰਾਗਦੀਨ ਤੋਂ ਬਿਜਲੀਦੀਨ ਰੱਖ ਲਿਆ ਹੈ।”
*********
ਕਮਲ, ‘‘ਮੈਨੂੰ ਠੀਕ ਤਰ੍ਹਾਂ ਸੁਣਾਈ ਨਹੀਂ ਦਿੰਦਾ ਸੀ। ਕੁਝ ਦਿਨ ਪਹਿਲਾਂ ਮੈਂ ਕੰਨਾਂ ਦਾ ਆਪਰੇਸ਼ਨ ਕਰਵਾ ਲਿਆ ਤਾਂ ਸਾਫ ਸੁਣਾਈ ਦੇਣ ਲੱਗ ਪਿਆ ਹੈ।”
ਰੰਜਨ, ‘‘ਆਪ੍ਰੇਸ਼ਨ ‘ਤੇ ਕਿੰਨਾ ਖਰਚ ਆਇਆ?”
ਕਮਲ ਨੇ ਤੁਰੰਤ ਘੜੀ ਦਖੀ ਅਤੇ ਕਿਹਾ, ‘‘ਪੂਰੇ ਚਾਰ ਵੱਜ ਗਏ ਹਨ।”