ਹਲਕਾ ਫੁਲਕਾ

ਇੱਕ ਨੇ ਦੂਜੇ ਨੂੰ ਕਿਹਾ, ‘‘ਇਹ ਤੂੰ ਆਪਣੀ ਛਾਤੀ ‘ਤੇ ਕੀ ਬੰਨ੍ਹਿਆ ਹੋਇਆ ਹੈ?”
ਦੂਜਾ, ‘‘ਡਾਇਨਾਮਾਈਟ ਹੈ। ਅਸਲ ਵਿੱਚ ਆਪਣੇ ਉਸ ਮੋਟੇ ਦੋਸਤ ਦੀ ਉਡੀਕ ਕਰ ਰਿਹਾ ਹਾਂ ਜਿਹੜਾ ਕਦੇ ਮਿਲਦਾ ਹੈ ਤਾਂ ਮੇਰੀ ਛਾਤੀ ‘ਚ ਮੁੱਕਾ ਮਾਰਦਾ ਹੈ। ਅੱਜ ਮੁੱਕਾ ਮਾਰੇਗਾ ਤਾਂ ਉਸ ਦੇ ਹੱਥ ਦੇ ਚੀਥੜੇ ਉਡ ਜਾਣਗੇ।”
ਦੋਸਤ ਨੇ ਕਿਹਾ: ‘ਨਾਲ ਹੀ ਤੇਰੇ ਵੀ।’
*********
ਡਰਾਇੰਗ ਟੀਚਰ, ‘‘ਬੱਚਿਓ, ਆਪੋ-ਆਪਣੀ ਕਾਪੀ ‘ਤੇ ਟ੍ਰੇਨ ਦਾ ਚਿੱਤਰ ਬਣਾਓ, ਮੈਂ ਪੰਜ ਮਿੰਟ ‘ਚ ਆਇਆ।”
ਟੀਚਰ ਵਾਪਸ ਆ ਕੇ, ‘‘ਓ ਮਨੀ, ਤੂੰ ਟ੍ਰੇਨ ਨਹੀਂ ਬਣਾਈ।”
ਮਨੀ, ‘‘ਸਰ, ਮੈਂ ਬਣਾਈ ਸੀ, ਤੁਸੀਂ ਲੇਟ ਹੋ ਗਏ ਤੇ ਉਹ ਅੱਗੇ ਚਲੀ ਗਈ।”
*********
ਪ੍ਰਵੀਨ, ‘‘ਲੜਕੀਆਂ ਪਰਾਇਆ ਧਨ ਹਨ ਤਾਂ ਲੜਕੇ ਕੀ ਹਨ?”
ਕਮਲੇਸ਼, ‘‘ਇੱਕ ਨੰਬਰ ਦੇ ਚੋਰ, ਜਿਸ ਦੀ ਨਜ਼ਰ ਹਮੇਸ਼ਾ ਪਰਾਏ ਧਨ ‘ਤੇ ਹੀ ਲੱਗੀ ਰਹਿੰਦੀ ਹੈ।”