ਹਲਕਾ ਫੁਲਕਾ

ਸੱਸ (ਨੂੰਹ ਨੂੰ ਗੁੱਸੇ ਵਿੱਚ), ‘‘ਉਠ ਵੀ ਜਾ ਨਾਲਾਇਕ, ਦੇਖ ਸੂਰਜ ਕਦੋਂ ਦਾ ਨਿਕਲ ਚੁੱਕਾ ਹੈ, ਤੂੰ ਅਜੇ ਤੱਕ ਸੁੱਤੀ ਪਈ ਏਂ।”
ਨੂੰਹ, ‘‘ਰਿਲੈਕਸ ਸਾਸੂ ਮਾਂ, ਸੂਰਜ ਮੇਰੇ ਤੋਂ ਪਹਿਲਾਂ ਸੌਂ ਵੀ ਜਾਂਦਾ ਹੈ।”
*********
ਮਹਿੰਦਰ ਦੀ ਪਿੰਡ ਦੇ ਪਹਿਲਵਾਨ ਨਾਲ ਲੜਾਈ ਹੋ ਗਈ।
ਪਹਿਲਵਾਨ, ‘‘ਮੈਂ ਤੇਰੀ ਚਟਣੀ ਬਣਾ ਦੇਵਾਂਗਾ।”
ਮਹਿੰਦਰ, ‘‘ਓਏ ਜਾ-ਜਾ! ਮੈਂ ਚੰਗੇ-ਚੰਗਿਆਂ ਨੂੰ ਪਾਣੀ ਪਿਲਾਇਆ ਹੈ।”
ਪਹਿਲਵਾਨ (ਹੈਰਾਨੀ ਨਾਲ), ‘‘ਹੈਂ, ਕਿਵੇਂ?”
ਮਹਿੰਦਰ, ‘‘ਮੈਂ ਹੋਟਲ ਵਿੱਚ ਵੇਟਰ ਹਾਂ।”
*********
ਸਿਪਾਹੀ, ‘‘ਚਲ ਭਰਾ ਤੇਰੀ ਫਾਂਸੀ ਦਾ ਸਮਾਂ ਹੋ ਗਿਆ।”
ਕੈਦੀ, ‘‘…ਪਰ ਮੈਨੂੰ ਤਾਂ ਫਾਂਸੀ 20 ਦਿਨ ਬਾਅਦ ਹੋਣ ਵਾਲੀ ਸੀ।”
ਸਿਪਾਹੀ, ‘‘ਜੇਲ੍ਹਰ ਸਾਹਿਬ ਕਹਿ ਕੇ ਗਏ ਹਨ ਕਿ ਤੂੰ ਉਸ ਦੇ ਪਿੰਡ ਦਾ ਏਂ, ਇਸ ਲਈ ਤੇਰਾ ਕੰਮ ਪਹਿਲਾਂ।”