ਹਲਕਾ ਫੁਲਕਾ

ਕੁੜੀ, ‘‘ਭਾਅ ਜੀ, ਕੋਈ ਸਟਾਈਲਿਸ਼ ਸਾੜੀ ਦਿਖਾਓ।”
ਦੁਕਾਨਦਾਰ, ‘‘ਇਹ ਲਓ ਮੈਡਮ, ਜਾਲੀਦਾਰ ਸਾੜ੍ਹੀ ਹੈ।”
ਕੁੜੀ, ‘‘ਵਾਹ! ਕਿੰਨੇ ਦੀ ਹੈ?”
ਦੁਕਾਨਦਾਰ, ‘‘ਦੋ ਹਜ਼ਾਰ ਰੁਪਏ ਦੀ।”
ਕੁੜੀ, ‘‘ਸਹੀ ਸਹੀ ਪੈਸੇ ਲਾਓ, ਮੈਂ ਤਾਂ ਹਰ ਵਾਰ ਤੁਹਾਡੀ ਹੀ ਦੁਕਾਨ ਤੋਂ ਕੱਪੜੇ ਲਿਜਾਂਦੀ ਹਾਂ।”
ਦੁਕਾਨਦਾਰ, ‘‘ਕੁਝ ਤਾਂ ਸੋਚ ਕੇ ਬੋਲੋ ਮੈਡਮ, ਇਹ ਦੁਕਾਨ ਕੱਲ੍ਹ ਨਵੀਂ ਖੁੱਲ੍ਹੀ ਹੈ।”
*********
ਕੱਲ੍ਹ ਸ਼ਾਮ ਇੱਕ ਔਰਤ ਨੂੰ ਠੰਢ ਨਾਲ ਠਰਦੀ ਦੇਖ ਕੇ ਮੇਰੇ ਦੋਸਤ ਨੇ ਆਪਣਾ ਕੰਬਲ ਉਸ ਦੇ ਉੱਤੇ ਦੇ ਦਿੱਤਾ।
ਕੁੜੀ ਨੇ ਕੰਬਲ ਸੁੱਟਦਿਆਂ ਕਿਹਾ, ‘‘ਗਰੀਬ ਨਹੀਂ ਹਾਂ ਮੂਰਖਾ, ਮੈਂ ਕਿਸੇ ਦੇ ਵਿਆਹ ਵਿੱਚ ਜਾ ਰਹੀ ਹਾਂ।”
*********
ਕੰਜੂਸ ਕੁੜੀ (ਦੁਕਾਨਦਾਰ ਨੂੰ), ‘‘ਇਹੋ ਜਿਹਾ ਸਾਬਣ ਦਿਓ ਜੋ ਘੱਟ ਘਸੇ ਅਤੇ ਨਹਾਉਣ ਤੋਂ ਬਾਅਦ ਚਿਹਰੇ ‘ਤੇ ਲਾਲੀ ਆ ਜਾਵੇ।”
ਦੁਕਾਨਦਾਰ (ਨੌਕਰ ਨੂੰ), ‘‘ਰਾਜੂ, ਮੈਡਮ ਨੂੰ ਇੱਟ ਦਾ ਟੁਕੜਾ ਦੇ ਦੇ।”