ਹਲਕਾ ਫੁਲਕਾ

ਪਤਨੀ ਰਸਗੁੱਲੇ ਖਾ ਰਹੀ ਸੀ। ਪਤੀ ਬੋਲਿਆ, ‘‘ਭਾਗਵਾਨੇ, ਮੈਨੂੰ ਵੀ ਤਾਂ ਟੇਸਟ ਕਰਵਾ?”
ਪਤਨੀ ਨੇ ਉਸ ਨੂੰ ਰਸਗੁੱਲਾ ਦੇ ਦਿੱਤਾ।
ਪਤੀ, ‘‘ਬੱਸ ਇੱਕੋ।”
ਪਤਨੀ, ‘‘ਹਾਂ, ਬਾਕੀ ਸਾਰਿਆਂ ਦਾ ਵੀ ਅਜਿਹਾ ਹੀ ਟੇਸਟ ਹੈ।”
*********
ਇੱਕ ਔਰਤ ਦਾ ਪਤੀ ਮਰ ਗਿਆ। ਉਹ ਬੀਮਾ ਕੰਪਨੀ ਦੇ ਦਫਤਰ ਵਿੱਚ ਮੈਨੇਜਰ ਨੂੰ ਬੋਲੀ, ‘‘ਸਰ, ਮੇਰੇ ਪਤੀ ਗੁਜ਼ਰ ਗਏ ਹਨ। ਉਨ੍ਹਾਂ ਦੇ ਬੀਮੇ ਦੇ ਰੁਪਏ ਦਿਵਾ ਦਿਓ।”
ਮੈਨੇਜਰ, ‘‘ਇਸ ਘਟਨਾ ਬਾਰੇ ਸੁਣ ਕੇ ਬੜਾ ਦੁੱਖ ਹੋਇਆ?”
ਔਰਤ, ‘‘ਜ਼ਰੂਰ ਹੋ ਰਿਹਾ ਹੋਵੇਗਾ। ਹਰ ਜਗ੍ਹਾ ਆਦਮੀਆਂ ਦਾ ਇਹੋ ਹਾਲ ਹੈ, ਜਦੋਂ ਕਿਸੇ ਔਰਤ ਨੂੰ ਚਾਰ ਪੈਸੇ ਮਿਲਣ ਦਾ ਮੌਕਾ ਆਉਂਦਾ ਹੈ, ਸਾਰੇ ਬੰਦਿਆਂ ਨੂੰ ਬਹੁਤ ਦੁੱਖ ਹੁੰਦਾ ਹੈ।”
*********
ਰੋਹਨ, ‘‘ਜੇ ਮੈਂ ਖੇਡਦੇ ਹੋਏ ਗਰਮ ਪਾਣੀ ਵਿੱਚ ਡਿੱਗ ਜਾਵਾਂ ਤਾਂ ਕੀ ਹੋਵੇਗਾ?”
ਸੋਹਨ, ‘‘ਕੁਝ ਨਹੀਂ, ਪਾਣੀ ਗਰਮ ਰਹੇਗਾ, ਪਰ ਤੂੰ ਠੰਢਾ ਹੋ ਜਾਵੇਂਗਾ।”