ਹਲਕਾ ਫੁਲਕਾ

ਇੱਕ ਨੌਜਵਾਨ ਆਪਣੀ ਪ੍ਰੇਮਿਕਾ ਲਈ ਮੁੰਦਰੀ ਖਰੀਦਣ ਨੂੰ ਸ਼ੋਅਰੂਮ ਵਿੱਚ ਗਿਆ। ਉਸ ਨੇ ਸ਼ੋਅਕੇਸ ਵਿੱਚ ਰੱਖੀ ਮੁੰਦਰੀ ਬਾਰੇ ਪੁੱਛਿਆ, ‘‘ਇਸ ਦੀ ਕੀਮਤ ਕੀ ਹੈ?”
ਸੇਲਜ਼ਮੈਨ ਬੋਲਿਆ, ‘‘ਪੰਜ ਹਜ਼ਾਰ ਰੁਪਏ।”
ਇੰਨੀ ਜ਼ਿਆਦਾ ਕੀਮਤ ਸੁਣ ਕੇ ਨੌਜਵਾਨ ਦੇ ਮੂੰਹ ਵਿੱਚੋਂ ਸੀਟੀ ਨਿਕਲ ਗਈ। ਉਸ ਨੇ ਫਿਰ ਇੱਕ ਮੁੰਦਰੀ ਵੱਲ ਇਸ਼ਾਰਾ ਕਰ ਕੇ ਪੁੱਛਿਆ, ‘‘ਇਸ ਦੀ?”
ਸੇਲਜ਼ਮੈਨ, ‘‘ਦੋ ਸੀਟੀਆਂ।”
*********
ਸੰਗੀਤਕਾਰ, ‘‘ਮੈਂ ਇੰਨੀ ਵਧੀਆ ਧੁਨ ਤਿਆਰ ਕੀਤੀ ਹੈ, ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੀ ਤਬੀਅਤ ਠੀਕ ਹੋ ਜਾਵੇਗੀ।”
ਰਾਧਾ, ‘‘…ਪਰ ਅੱਜ ਤੇਰੀ ਤਬੀਅਤ ਖਰਾਬ ਹੀ ਹੋਵੇਗੀ।”
ਸੰਗੀਤਕਾਰ, ‘‘ਉਹ ਕਿਵੇਂ?”
ਰਾਧਾ, ‘‘ਇਸ ਲਈ ਕਿ ਅੱਜ ਘਰ ਤੋਂ ਨਿਕਲਣ ਤੋਂ ਪਹਿਲਾਂ ਮੈਂ ਆਪਣੇ ਪਰਸ ਨਾਲ ਲੈਣਾ ਭੁੱਲ ਗਈ ਸਾਂ।”
*********
ਪ੍ਰਵੀਨ, ‘‘ਤੈਨੂੰ ਇਹ ਛੋਟਾ ਮੈਡਲ ਕਿਸ ਲਈ ਮਿਲਿਆ ਹੈ?”
ਸੁਖਦੇਵ, ‘‘ਗਾਣਾ ਗਾਉਣ ਲਈ।”
ਪ੍ਰਵੀਨ, ‘‘…ਅਤੇ ਇਹ ਵੱਡਾ?”
ਸੁਖਦੇਵ, ‘‘ਗਾਣਾ ਬੰਦ ਕਰਨ ਲਈ।”