ਹਲਕਾ ਫੁਲਕਾ

ਡੇਜ਼ੀ ਨੇ ਦੱਸਿਆ, ‘‘ਮੈਂ ਇੱਕ ਨਜ਼ਰ ਕਿਸੇ ਬੰਦੇ ਨੂੰ ਦੇਖ ਲਵਾਂ ਤਾਂ ਇਹ ਜਾਣ ਲੈਂਦਾ ਹਾਂ ਕਿ ਉਸ ਦਾ ਮੇਰੇ ਬਾਰੇ ਕੀ ਵਿਚਾਰ ਹੈ।”
ਵਿੱਕੀ, ‘‘ਫਿਰ ਤਾਂ ਤੁਹਾਨੂੰ ਅਕਸਰ ਸ਼ਰਮਿੰਦਗੀ ਮਹਿਸੂਸ ਹੁੰਦੀ ਹੋਵੇਗੀ।”
*********
ਸਕੂਲ ਤੋਂ ਘਰ ਆਉਣ ਤੋਂ ਬਾਅਦ ਹਨੀ ਨੇ ਆਪਣੀ ਮਾਂ ਨੂੰ ਕਿਹਾ, ‘‘ਮੰਮੀ, ਹਲਵਾ ਦੇ ਦਿਓ।”
ਮਾਂ, ‘‘ਹਲਵਾ, ਤੈਨੂੰ ਕਿਵੇਂ ਪਤਾ ਕਿ ਅੱਜ ਮੈਂ ਹਲਵਾ ਬਣਾਇਆ ਹੈ।”
ਹਨੀ, ‘‘…ਕਿਉਂਕਿ ਮੈਂ ਸਵੇਰੇ ਸਕੂਲ ਜਾਂਦੇ ਸਮੇਂ ਦਾਦੀ ਦਾ ਦੰਦਾਂ ਦਾ ਸੈੱਟ ਬਸਤੇ ਵਿੱਚ ਪਾ ਕੇ ਲੈ ਗਿਆ ਸੀ।”
*********
ਜੈ, ‘‘ਬੇਟਾ ਕੀ ਕਰ ਰਹੇ ਹੋ?”
ਵੀਰੂ, ‘‘ਪੜ੍ਹ ਰਿਹਾ ਹਾਂ।”
ਜੈ, ‘‘ਓਏ ਵਾਹ! ਕੀ ਪੜ੍ਹ ਰਹੇ ਹੋ?”
ਵੀਰੂ, ‘‘ਤੁਹਾਡੀ ਹੋਣ ਵਾਲੀ ਨੂੰਹ ਦੇ ਮੈਸੇਜ।”