ਹਲਕਾ ਫੁਲਕਾ

ਗਧੇ ਨੇ ਮੋਨੂੰ ਲੱਤ ਮਾਰ ਦਿੱਤੀ ਅਤੇ ਭੱਜ ਗਿਆ। ਮੋਨੂੰ ਨੂੰ ਗੁੱਸਾ ਆਇਆ ਅਤੇ ਉਹ ਵੀ ਉਸ ਦੇ ਪਿੱਛੇ ਭੱਜਣ ਲੱਗਾ। ਭੱਜਦੇ-ਭੱਜਦੇ ਉਸ ਨੂੰ ਰਸਤੇ ਵਿੱਚ ਜ਼ੈਬਰਾ ਮਿਲ ਗਿਆ।
ਮੋਨੂੰ ਨੇ ਜ਼ੈਬਰੇ ਨੂੰ ਜ਼ੋਰ ਨਾਲ ਲੱਤ ਮਾਰੀ ਅਤੇ ਬੋਲਿਆ, ‘‘ਨਾਈਟ ਡਰੈਸ ਪਾ ਕੇ ਮੈਨੂੰ ਬੇਵਕੂਫ ਬਣਾ ਰਿਹਾ ਏਂ?”
*********
ਇੱਕ ਗੁਜਰਾਤੀ ਅਤੇ ਬਿਹਾਰੀ ਦੀਆਂ ਘਰ ਵਾਲੀਆਂ ਗੁਆਚ ਗਈਆਂ। ਦੋਵੇਂ ਖੋਜ ਕਰਦੇ ਹੋਏ ਇੱਕ-ਦੂਜੇ ਨਾਲ ਮਿਲ ਗਏ।
ਬਿਹਾਰੀ ਨੇ ਪੁੱਛਿਆ, ‘‘ਤੇਰੀ ਘਰ ਵਾਲੀ ਦੀ ਕੀ ਪਛਾਣ ਹੈ?”
ਗੁਜਰਾਤੀ, ‘‘ਪੰਜ ਫੁੱਟ ਸੱਤ ਇੰਚ, ਗੋਰੀ, ਭੂਰੀਆਂ ਅੱਖਾਂ, ਦੁਬਲੀ-ਪਤਲੀ, ਸਲੀਵਲੈਸ ਨੀਲੀ ਟੀ-ਸ਼ਰਟ ਅਤੇ ਲਾਲ ਮਿੰਨੀ ਸਕਰਟ ਪਾਈ ਹੋਈ ਹੈ। ਅੱਛਾ ਦੱਸ, ਤੇਰੇ ਵਾਲੀ ਦੀ ਕੀ ਪਛਾਣ ਹੈ?”
ਬਿਹਾਰੀ, ‘‘ਹਮਾਰ ਵਾਲੀ ਕੋ ਮਾਰ ਗੋਲੀ, ਚਲ ਤੋਹਰੇ ਵਾਲੀ ਕੋ ਖੋਜਤ ਜਾਏਂ।”
*********
ਇੱਕ ਛੋਟੇ ਬੱਚੇ ਨੇ ਕਵੀ ਨੂੰ ਪੁੱਛਿਆ, ‘‘ਅੰਕਲ, ਮੈਂ ਦੇਖਿਆ ਕਿ ਤੁਸੀਂ ਕਵਿਤਾ ਸੁਣਾਉਂਦੇ ਸਮੇਂ ਆਪਣੀਆਂ ਅੱਖਾਂ ਬੰਦ ਕੀਤੀਆਂ ਹੋਈਆਂ ਸਨ। ਅਜਿਹਾ ਕਿਉਂ?”
ਕਵੀ, ‘‘ਬੇਟੇ, ਇਸ ਲਈ ਕਿ ਮੇਰੇ ਤੋਂ ਕਵਿਤਾ ਸੁਣਾਉਂਦੇ ਸਮੇਂ ਸਰੋਤਿਆਂ ਦਾ ਦੁੱਖ ਨਹੀਂ ਦੇਖਿਆ ਜਾਂਦਾ।”

a