ਹਲਕਾ ਫੁਲਕਾ

ਪਤਨੀ ਤਾਰਿਆਂ ਵੱਲ ਦੇਖ ਕੇ ਪਤੀ ਨੂੰ ਬੋਲੀ, ‘‘ਉਹ ਕਿਹੜੀ ਚੀਜ਼ ਹੋ ਸਕਦੀ ਹੈ, ਜੋ ਤੁਸੀਂ ਦੇਖ ਸਕਦੇ ਹੋ, ਪਰ ਲਿਆ ਨਹੀਂ ਸਕਦੇ?”
ਪਤੀ ਤੁਰੰਤ ਬੋਲਿਆ, ‘‘ਗੁਆਂਢਣ।”
*********
ਕੰਜੂਸ ਦੇ ਘਰ ਨੂੰ ਅੱਗ ਲੱਗ ਗਈ। ਗੁਆਂਢੀਆਂ ਨੇ ਜਿਵੇਂ-ਤਿਵੇਂ ਅੱਗ ਉੱਤੇ ਕਾਬੂ ਪਾਇਆ। ਫਿਰ ਵੀ ਕਾਫੀ ਸਾਮਾਨ ਸੜ ਗਿਆ।
ਗੁਆਂਢੀ ਨੇ ਪੁੱਛਿਆ, ‘‘ਤੂੰ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਿਉਂ ਕੀਤਾ?”
ਕੰਜੂਸ, ‘‘ਮੈਂ ਅੱਠ ਵਾਰ ਮਿਸ ਕਾਲ ਮਾਰੀ, ਉਧਰੋਂ ਕਿਸੇ ਨੇ ਕਾਲ-ਬੈਕ ਹੀ ਨਹੀਂ ਸੀ ਕੀਤਾ।”
*********
ਪਤਨੀ, ‘‘ਮੈਂ ਆਪਣੇ ਪੁਰਾਣੇ ਕੱਪੜੇ ਦਾਨ ਕਰ ਦੇਵਾਂ?”
ਪਤੀ, ‘‘ਸੁੱਟ ਦੇ, ਦਾਨ ਕੀ ਕਰਨੇ।”
ਪਤਨੀ, ‘‘ਨਹੀਂ ਜੀ, ਦੁਨੀਆ ਵਿੱਚ ਕਈ ਗਰੀਬ, ਭੁੱਖੀਆਂ-ਪਿਆਸੀਆਂ ਔਰਤਾਂ ਹਨ, ਕੋਈ ਵੀ ਪਾ ਲਵੇਗੀ।”
ਪਤੀ, ‘‘ਤੇਰੇ ਨਾਪ ਦੇ ਕੱਪੜੇ ਜਿਸ ਨੂੰ ਆ ਜਾਣ, ਉਹ ਭੁੱਖੀ-ਪਿਆਸੀ ਥੋੜ੍ਹਾ ਹੋਵੇਗੀ।”