ਹਲਕਾ ਫੁਲਕਾ

ਰਾਮ ਕਥਾ ਚੱਲ ਰਹੀ ਸੀ ਕਿ ਅਚਾਨਕ ਮਾਈਕ ‘ਤੇ ਅਨਾਊਂਸਮੈਂਟ ਹੋਈ, ‘‘ਹੈਲੋ, ਜੇਠਾ ਲਾਲ ਜੀ ਜਿੱਥੇ ਕਿਤੇ ਵੀ ਹੋਣ, ਤੁਰੰਤ ਘਰ ਪਹੁੰਚਣ। ਦਯਾ ਭਾਬੀ ਘਰ ਵਿੱਚ ਤੁਹਾਡੀ ਉਡੀਕ ਕਰ ਰਹੀ ਹੈ।”
ਰਾਮ ਕਥਾ ਸੁਣ ਰਹੇ ਜੇਠਾ ਲਾਲ ਤੁਰੰਤ ਖੜ੍ਹੇ ਹੋਏ ਅਤੇ ਘਰ ਜਾਣ ਲੱਗੇ।
ਇੰਨੇ ਵਿੱਚ ਔਰਤਾਂ ਦੀ ਕਤਾਰ ਵਿੱਚ ਬੈਠੀ ਦਯਾ ਭਾਬੀ ਜ਼ੋਰ ਨਾਲ ਬੋਲੀ, ‘ਬੈਠੇ ਰਹੋ, ਰਾਮ ਕਥਾ ਸੁਣੋ। ਮੈਂ ਸਿਰਫ ਪਤਾ ਕਰਨ ਲਈ ਅਨਾਊਂਸਮੈਂਟ ਕਰਵਾਈ ਸੀ ਕਿ ਰਾਮ ਕਥਾ ਹੀ ਸੁਣਨ ਗਏ ਹੋ ਜਾਂ ਕਿਤੇ ਹੋਰ।”
*********
ਬੰਟੀ, ‘‘ਤੂੰ ਇੱਕ ਵਾਰ ‘ਚ ਕਿੰਨੇ ਆਦਮੀਆਂ ਨੂੰ ਉਠਾ ਸਕਦਾ ਏਂ?”
ਪਹਿਲਵਾਨ, ‘‘ਚਾਰ ਨੂੰ।”
ਬੰਟੀ, ‘‘ਬੱਸ! ਤੇਰੇ ਨਾਲੋਂ ਚੰਗਾ ਤਾਂ ਮੇਰਾ ਮੁਰਗਾ ਹੈ, ਜੋ ਸਵੇਰੇ ਪੂਰੇ ਮੁਹੱਲੇ ਨੂੰ ਉਠਾ ਦਿੰਦਾ ਹੈ।”
*********
ਇੱਕ ਆਦਮੀ ਬਾਬਾ ਜੀ ਦਾ ਸਤਿਸੰਗ ਸੁਣ ਕੇ ਘਰ ਆਇਆ। ਆਉਂਦਿਆਂ ਸਾਰ ਹੀ ਉਸ ਨੇ ਘਰ ਵਾਲੀ ਨੂੰ ਕੱਢ ਦਿੱਤਾ ਅਤੇ ਨੌਕਰਾਣੀ ਨਾਲ ਵਿਆਹ ਕਰਵਾ ਲਿਆ।
ਰਿਸ਼ਤੇਦਾਰਾਂ ਨੇ ਪੁੱਛਿਆ, ‘‘ਅਜਿਹਾ ਕਿਉਂ ਕਰ ਰਿਹਾ ਏਂ?”
ਉਸ ਨੇ ਜਵਾਬ ਦਿੱਤਾ, ‘‘ਕਥਾ ਕਰਨ ਵਾਲੇ ਬਾਬਾ ਜੀ ਨੇ ਕਿਹਾ ਸੀ ਕਿ ਮਾਇਆ ਛੱਡ ਦੇ ਅਤੇ ਸ਼ਾਂਤੀ ਨਾਲ ਰਹਿ, ਮੈਂ ਉਂਝ ਹੀ ਕੀਤਾ ਹੈ।”