ਹਲਕਾ ਫੁਲਕਾ

ਇੱਕ ਵਾਰ ਸਾਲੇ ਆਪਣੇ ਜੀਜੇ ਨੂੰ ਕਹਿਣ ਲੱਗੇ, ‘‘ਜੀਜਾ ਜੀ, ਸਾਡੀ ਭੈਣ ਤਾਂ ਗਾਂ ਹੈ ਗਾਂ।”
ਜੀਜਾ, ‘‘ਫਿਰ ਤਾਂ ਇਸ ਨੂੰ ਗਊਸ਼ਾਲਾ ‘ਚ ਛੱਡ ਆਉਂਦੇ, ਮੇਰੇ ਗਲੇ ਕਿਉਂ ਬੰਨ੍ਹ ਦਿੱਤੀ?”
*********
ਇੱਕ ਕਵੀ ਸੰਮੇਲਨ ਵਿੱਚ ਮੰਚ ਸੰਚਾਲਕ ਨੇ ਸਰੋਤਿਆਂ ਨੂੰ ਕਿਹਾ, ‘‘ਦੇਖੋ ਸਾਲ ‘ਚ 12 ਮਹੀਨੇ ਹੁੰਦੇ ਹਨ ਅਤੇ ਸੰਯੋਗ ਨਾਲ ਇਸ ਸਮੇਂ ਮੰਚ ‘ਤੇ ਕਵੀ ਵੀ 12 ਹੀ ਹਨ। ਮੈਂ ਹਰ ਮਹੀਨੇ ਦੇ ਹਿਸਾਬ ਨਾਲ ਇੱਕ-ਇੱਕ ਕਵੀ ਨੂੰ ਮੰਚ ‘ਤੇ ਬੁਲਾਵਾਂਗਾ।”
ਇਹ ਕਹਿ ਕੇ ਉਨ੍ਹਾਂ ਨੇ ਇੱਕ ਕਵੀ ਦਾ ਨਾਂਅ ਲਿਆ ਤਾਂ ਇੱਕ ਨਾਟੇ ਜਿਹੇ ਕੱਦ ਦੇ ਪੰਜ ਫੁੱਟ ਦੋ ਇੰਚ ਦੇ ਕਵੀ ਮਾਈਕ ਦੇ ਸਾਹਮਣੇ ਖੜ੍ਹੇ ਹੋਏ। ਉਸ ਨੂੰ ਦੇਖਦਿਆਂ ਹੀ ਕਈ ਸਰੋਤੇ ਇਕੱਠੇ ਬੋਲ ਪਏ, ‘‘ਓਏ ਭਰਾ ਇਹ ਫਰਵਰੀ ਦੇ ਮਹੀਨੇ ਨੂੰ ਸਭ ਤੋਂ ਪਹਿਲਾਂ ਕਿਵੇਂ ਬੁਲਾ ਲਿਆ।”
*********
ਅਧਿਆਪਕਾ, ‘‘ਤੁਹਾਡਾ ਚਿੰਟੂ ਨਾਲ ਕੀ ਰਿਸ਼ਤਾ ਹੈ?”
ਟਿੰਕੂ, ‘‘ਬਹੁਤ ਦੂਰ ਦਾ ਰਿਸ਼ਤਾ ਹੈ ਟੀਚਰ। ਉਹ ਮੇਰਾ ਸਕਾ ਭਰਾ ਹੈ।”
ਅਧਿਆਪਕਾ, ‘‘…ਤਾਂ ਫਿਰ ਦੂਰ ਦਾ ਰਿਸ਼ਤਾ ਕਿਵੇਂ ਹੋਇਆ?”
ਟਿੰਕੂ, ‘‘ਕਿਉਂਕਿ ਇਸ ਦੇ ਅਤੇ ਮੇਰੇ ਦਰਮਿਆਨ ਛੇ ਭਰਾ-ਭੈਣ ਹੋਰ ਹਨ।”