ਹਲਕਾ ਫੁਲਕਾ

ਚੋਣ ਮੌਸਮ ‘ਚ ਪਤਨੀ ਪਤੀ ਨੂੰ ਕਹਿਣ ਲੱਗੀ, ‘‘ਤੁਸੀਂ ਠੀਕ ਤਰ੍ਹਾਂ ਰਹੋਗੇ ਤਾਂ ਭਾਜਪਾ ਦੇ ਚੋਣ ਨਿਸ਼ਾਨ ਨਾਲ ਸਵਾਗਤ ਕਰਾਂਗੀ…
ਜ਼ਿਆਦਾ ਸਮਝਦਾਰੀ ਦਿਖਾਈ ਤਾਂ ਕਾਂਗਰਸ ਦੇ ਚੋਣ ਨਿਸ਼ਾਨ ਨਾਲ…
ਉਸ ਤੋਂ ਬਾਅਦ ਵੀ ਆਕੜੋਗੇ ਤਾਂ ਫਿਰ ਆਮ ਆਦਮੀ ਪਾਰਟੀ ਦਾ ਚੋਣ ਨਿਸ਼ਾਨ ਦਰਵਾਜ਼ੇ ਪਿੱਛੇ ਰੱਖਿਆ ਹੈ, ਧਿਆਨ ਰਹੇ।”
*********
ਲੜਕੇ ਵਾਲੇ ਲੜਕੀ ਦੇਖਣ ਉਸ ਦੇ ਘਰ ਗਏ, ਲੜਕੀ ਪਸੰਦ ਆ ਗਈ।
ਪੰਡਿਤ ਜੀ ਬੋਲੇ, ‘‘ਵਧਾਈ ਹੋਵੇ, ਦੋਵਾਂ ਦੇ ਪੂਰੇ 36 ਦੇ 36 ਗੁਣ ਮਿਲਦੇ ਹਨ।”
ਲੜਕੇ ਵਾਲੇ ਉਠ ਕੇ ਘਰ ਚਲੇ ਗਏ।
ਲੜਕੀ ਵਾਲੇ, ‘‘ਕੀ ਹੋਇਆ?”
ਲੜਕੇ ਵਾਲੇ ਬੋਲੇ, ‘‘ਲੜਕਾ ਤਾਂ ਸਾਡਾ ਨਿਕੰਮਾ ਹੈ, ਕੀ ਅਸੀਂ ਨੂੰਹ ਵੀ ਨਿਕੰਮੀ ਲੈ ਆਈਏ?”
*********
ਪਤੀ ਅਤੇ ਪਤਨੀ ਘੁੰਮਣ ਨਿਕਲੇ।
ਟਹਿਲਦੇ ਸਮੇਂ ਪਤੀ ਇੱਕ ਪੱਥਰ ਨਾਲ ਟਕਰਾ ਗਿਆ ਅਤੇ ਉਸ ਦੇ ਪੈਰ ‘ਚੋਂ ਖੂਨ ਵਗਣ ਲੱਗਾ।
ਉਸ ਨੇ ਆਪਣੀ ਪਤਨੀ ਵੱਲ ਇਸ ਉਮੀਦ ਵਿੱਚ ਦੇਖਿਆ ਕਿ ਉਹ ਆਪਣਾ ਦੁਪੱਟਾ ਫਿਲਮੀ ਢੰਗ ਨਾਲ ਪਾੜੇਗੀ ਅਤੇ ਉਸ ਦੇ ਪੈਰ ਉੱਤੇ ਬੰਨ੍ਹ ਦੇਵੇਗੀ।
ਪਤਨੀ ਨੇ ਪਤੀ ਦੀਆਂ ਅੱਖਾਂ ‘ਚ ਦੇਖਿਆ ਅਤੇ ਬੋਲੀ, ‘‘ਸੋਚਣਾ ਵੀ ਨਾ, ਡਿਜ਼ਾਈਨਰ ਪੀਸ ਹੈ।”