ਹਲਕਾ ਫੁਲਕਾ

ਜੀਤੋ ਬਿਮਾਰ ਪਤੀ ਨੂੰ ਬੋਲੀ, ‘‘ਕਿਸੇ ਜਾਨਵਰਾਂ ਦੇ ਡਾਕਟਰ ਨੂੰ ਮਿਲੋ ਤਾਂ ਹੀ ਆਰਾਮ ਮਿਲੇਗਾ।”
ਰਣਜੀਤ, ‘‘ਉਹ ਕਿਉਂ?”
ਜੀਤੋ, ‘‘ਰੋਜ਼ ਸਵੇਰੇ ਮੁਰਗੇ ਵਾਂਗ ਜਲਦੀ ਉਠ ਜਾਂਦੇ ਹੋ, ਘੋੜੇ ਵਾਂਗ ਭੱਜ ਕੇ ਆਫਿਸ ਜਾਂਦੇ ਹੋ। ਗਧੇ ਵਾਂਗ ਸਾਰਾ ਦਿਨ ਕੰਮ ਕਰਦੇ ਹੋ। ਘਰ ਆ ਕੇ ਪਰਵਾਰ ‘ਤੇ ਕੁੱਤੇ ਵਾਂਗ ਭੌਂਕਦੇ ਅਤੇ ਰਾਤ ਨੂੰ ਖਾ ਕੇ ਮੱਝ ਵਾਂਗ ਸੌਂ ਜਾਂਦੇ ਹੋ। ਵਿਚਾਰਾ ਇਨਸਾਨਾਂ ਦਾ ਡਾਕਟਰ ਤੁਹਾਡਾ ਕੀ ਇਲਾਜ ਕਰੇਗਾ?”
********
ਟੀਚਰ, ‘‘ਜਦੋਂ ਤੁਸੀਂ ਵੱਡੇ ਹੋ ਜਾਓਗੇ ਤਾਂ ਕੀ ਕਰੋਗੇ?”
ਸਟੂਡੈਂਟ, ‘‘ਫੇਸਬੁਕਿੰਗ।”
ਟੀਚਰ, ‘‘ਓਏ ਬੇਵਕੂਫ! ਮੇਰਾ ਮਲਬ ਹੈ ਕਿ ਤੁਸੀਂ ਆਪਣੇ ਮਾਤਾ-ਪਿਤਾ ਲਈ ਕੀ ਕਰੋਗੇ?”
ਸਟੂਡੈਂਟ, ‘‘ਮੈਂ ਉਨ੍ਹਾਂ ਲਈ ਫੇਸਬੁਕ ਉੱਤੇ ਵੱਖਰੇ ਤੌਰ ਉੱਤੇ ‘ਮੇਰੇ ਮਾਤਾ-ਪਿਤਾ ਦੇ ਨਾਂਅ’ ਉੱਤੇ ਇੱਕ ਪੰਨਾ ਖੋਲ੍ਹਾਂਗਾ।”
ਟੀਚਰ, ‘‘ਨਾਲਾਇਕ, ਤੇਰੇ ਮੰਮੀ-ਪਾਪਾ ਤੇਰੇ ਤੋਂ ਕੀ ਚਾਹੁੰਦੇ ਹਨ?”
ਸਟੂਡੈਂਟ, ‘‘ਮੇਰਾ ਫੇਸਬੁੱਕ ਪਾਸਵਰਡ।”
ਟੀਚਰ, ‘‘ਹੇ ਭਗਵਾਨ! ਤੁਹਾਡੇ ਜੀਵਨ ਦਾ ਕੀ ਉਦੇਸ਼ ਹੈ?”
ਸਟੂਡੈਂਟ, ‘‘ਫੇਸਬੁੱਕ ਅਤੇ ਕਦੇ ਵੀ ਆਪਣੀਆਂ ਕਿਤਾਬਾਂ ਨੂੰ ਫੇਸ ਨਾ ਕਰਨਾ।”
*********
ਪਤੀ ਜਿਵੇਂ ਹੀ ਦਫਤਰ ਤੋਂ ਘਰ ਆਇਆ
ਪਤਨੀ ਬੋਲੀ, ‘‘ਕਿਵੇਂ ਹੋ ਮੇਰੀ ਜਾਨ…?”
ਪਤੀ ਆਪਣੀ ਡਾਇਰੀ ਖੋਲ੍ਹ ਕੇ ਦੇਖਣ ਲੱਗਾ।
ਪਤਨੀ, ‘‘ਮੇਰੇ ਵੱਲ ਦੇਖੋ ਨਾ, ਡਾਇਰੀ ‘ਚ ਕੀ ਦੇਖ ਰਹੇ ਹੋ ਜਾਨ?”
ਪਤੀ, ‘‘ਦੇਖ ਰਿਹਾ ਹਾਂ ਕਿ ਪਿਛਲੀ ਵਾਰ ‘ਜਾਨ’ ਬੋਲਿਆ ਸੀ ਤਾਂ ਕਿੰਨਾ ਖਰਚਾ ਹੋਇਆ ਸੀ।”