ਹਲਕਾ ਫੁਲਕਾ

ਪਹਿਲਾ ਮੂਰਖ, ‘‘ਬਚਪਨ ਵਿੱਚ ਮੈਂ ਇੱਕ ਵਾਰ ਦੂਜੀ ਮੰਜ਼ਿਲ ਦੀ ਛੱਤ ਤੋਂ ਹੇਠਾਂ ਡਿੱਗ ਗਿਆ ਸੀ।”
ਦੂਜਾ ਮੂਰਖ, ‘‘ਫਿਰ ਕੀ ਹੋਇਆ? ਤੂੰ ਮਰ ਗਿਆ ਜਾਂ ਬਚ ਗਿਆ?”
ਪਹਿਲਾ ਮੂਰਖ, ‘‘ਬਹੁਤ ਪੁਰਾਣੀ ਗੱਲ ਹੈ ਯਾਰ, ਯਾਦ ਨਹੀਂ ਆ ਰਿਹਾ।”
*********
ਕੁਲਦੀਪ, ‘‘ਇੰਝ ਲੱਗਦਾ ਹੈ ਕਿ ਉਸ ਲੜਕੀ ਨੂੰ ਕੁਝ ਉਚਾ ਸੁਣਦਾ ਹੈ। ਮੈਂ ਕੁਝ ਕਹਿੰਦਾ ਹਾਂ, ਉਹ ਕੁਝ ਹੋਰ ਹੀ ਬੋਲਦੀ ਹੈ।”
ਪ੍ਰਦੀਪ, ‘‘ਉਹ ਕਿਵੇਂ?”
ਕੁਲਦੀਪ, ‘‘ਮੈਂ ਕਿਹਾ; ਆਈ ਲਵ ਯੂ, ਪਰ ਉਹ ਅੱਗੋਂ ਬੋਲੀ, ਮੈਂ ਕੱਲ੍ਹ ਹੀ ਨਵੇਂ ਸੈਂਡਲ ਖਰੀਦੇ ਹਨ।”
*********
ਮੰਗਤਾ ਭੀਖ ਮੰਗਣ ਲਈ ਇੱਕ ਘਰ ਦੇ ਦਰਵਾਜ਼ੇ ‘ਤੇ ਪਹੁੰਚਿਆ। ਦਰਵਾਜ਼ਾ ਖੜਕਵਾਇਆ ਤਾਂ ਅੰਦਰੋਂ 45 ਸਾਲ ਦੀ ਔਰਤ ਬਾਹਰ ਆਈ।
ਮੰਗਤਾ ਬੋਲਿਆ, ‘‘ਮਾਤਾ ਜੀ, ਭੁੱਖੇ ਨੂੰ ਰੋਟੀ ਦੇ ਦਿਓ।”
ਔਰਤ ਬੋਲੀ, ‘‘ਸ਼ਰਮ ਨਹੀਂ ਆਉਂਦੀ? ਹੱਟਾ-ਕੱਟਾ ਹੋ ਕੇ ਭੀਖ ਮੰਗਦਾ ਏਂ। ਦੋ ਹੱਥ ਹਨ, ਦੋ ਅੱਖਾਂ ਹਨ, ਪੈਰ ਹਨ, ਫਿਰ ਵੀ ਭੀਖ ਮੰਗਦਾ ਏਂ?”
ਮੰਗਤਾ, ‘‘ਮਾਤਾ ਜੀ, ਤੁਸੀਂ ਵੀ ਖੂਬਸੂਰਤ, ਗੋਰੇ-ਚਿੱਟੇ ਹੋ, ਗਜ਼ਬ ਦੀ ਫਿੱਗਰ ਹੈ ਅਤੇ ਅਜੇ ਤੁਹਾਡੀ ਉਮਰ ਹੀ ਕੀ ਹੈ? ਤੁਸੀਂ ਮੁੰਬਈ ਜਾ ਕੇ ਹੀਰੋਇਨ ਕਿਉਂ ਨਹੀਂ ਬਣ ਜਾਂਦੇ? ਘਰ ਵਿੱਚ ਬੇਕਾਰ ਬੈਠੇ ਹੋ।”
ਔਰਤ, ‘‘ਜ਼ਰਾ ਰੁਕ, ਮੈਂ ਤੇਰੇ ਲਈ ਖਾਣਾ ਲਿਆਉਂਦੀ ਹਾਂ।”