ਹਲਕਾ ਫੁਲਕਾ

ਬਬਲੂ ਦੀ ਪਤਨੀ ਦਾ 48ਵਾਂ ਜਨਮ ਦਿਨ ਸੀ, ਪਰ ਉਹ ਕਾਰੋਬਾਰ ਦੇ ਸਿਲਸਿਲੇ ‘ਚ ਸ਼ਹਿਰ ਤੋਂ ਬਾਹਰ ਸੀ। ਉਸ ਨੇ ਪਤਨੀ ਨੂੰ ਭੇਜਣ ਲਈ ਗੁਲਾਬ ਦੇ 30 ਫੁੱਲ ਆਰਡਰ ਕੀਤੇ।
ਫੁੱਲਾਂ ਨਾਲ ਉਸ ਨੇ ਲਿਖਵਾਇਆ-‘‘ਡੀਅਰ, ਮੈਂ ਤੇਰੇ ਲਈ ਓਨੇ ਫੁੱਲ ਭੇਜ ਰਿਹਾ ਹਾਂ, ਜਿੰਨੇ ਕੁ ਸਾਲਾਂ ਦੀ ਤੂੰ ਲੱਗਦੀ ਏਂ।”
ਉਧਰ ਫੁੱਲਾਂ ਵਾਲੇ ਕੋਲ ਸਕੀਮ ਸੀ: ‘ਇੱਕ ਫੁੱਲ ਨਾਲ ਇੱਕ ਫਰੀ।’ ਉਸ ਦੇ ਦੁੱਗਣੇ ਕਰ ਦਿੱਤੇ।
ਬਬਲੂ ਅੱਜ ਤੱਕ ਨਹੀਂ ਸਮਝ ਸਕਿਆ ਕਿ ਉਸ ਦਾ ਤਲਾਕ ਕਿਉਂ ਹੋਇਆ?”
*********
ਵਿਆਹ ਤੋਂ ਦੋ ਦਿਨ ਬਾਅਦ ਲਾੜਾ ਉਸ ਬਿਊਟੀ ਪਾਰਲਰ ‘ਵਿੱ ਗਿਆ, ਜਿੱਥੋਂ ਉਸ ਦੀ ਪਤਨੀ ਨੇ ਵਿਆਹ ਤੋਂ ਪਹਿਲਾਂ ਮੇਕਅਪ ਕਰਵਾਇਆ ਸੀ।
ਉਸ ਨੇ ਪਾਰਲਰ ਵਾਲੀ ਮੈਡਮ ਨੂੰ ਇੱਕ ਆਈ ਫੋਨ-7 ਗਿਫਟ ਕੀਤਾ, ਥੈਂਕ ਯੂ ਕਿਹਾ ਅਤੇ ਚਲਾ ਗਿਆ।
ਮੈਡਮ ਨੇ ਖੁਸ਼ੀ-ਖੁਸ਼ੀ ਆਈ ਫੋਨ-7 ਦਾ ਡੱਬਾ ਖੋਲ੍ਹਿਆ ਤਾਂ ਉਸ ਵਿੱਚ ਨੋਕੀਆ-1100 ਦਾ ਪੁਰਾਣਾ ਮੋਬਾਈਲ ਸੈੱਟ ਪਿਆ ਸੀ। ਨਾਲ ਇੱਕ ਪਰਚੀ ਰੱਖੀ ਸੀ, ਜਿਸ ‘ਤੇ ਲਿਖਿਆ ਸੀ-‘‘ਮੇਕਅਪ ਉਤਰਨ ਤੋਂ ਬਾਅਦ ਮੈਨੂੰ ਵੀ ਇੰਝ ਹੀ ਝਟਕਾ ਲੱਗਾ ਸੀ।”
*********
ਪ੍ਰਿੰਸ, ‘‘ਸਰ, ਲੋਕ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੀ ਗੱਲ ਕਰਦੇ ਹਨ, ਮੈਥਸ ਵਿੱਚ ਕਿਉਂ ਨਹੀਂ?”
ਅਧਿਆਪਕ, ‘‘ਜ਼ਿਆਦਾ 3-5 ਨਾ ਕਰ, 9-2-11 ਹੋ ਜਾ, ਨਹੀਂ ਤਾਂ 5-7 ਖਿੱਚ ਕੇ ਮਾਰਾਂਗਾ, 6 ਦੇ 36 ਨਜ਼ਰ ਆਉਣਗੇ ਅਤੇ 32 ਦੇ 32 ਦੰ ਬਾਹਰ ਆ ਜਾਣਗੇ।”
ਪ੍ਰਿੰਸ, ‘‘ਬੱਸ ਸਰ, ਹਿੰਦੀ ਤੇ ਅੰਗਰੇਜ਼ੀ ਹੀ ਠੀਕ ਹੈ। ਮੈਥਸ ਵਾਕਈ ਭਿਆਨਕ ਵਿਸ਼ਾ ਹੈ।”