ਹਲਕਾ ਫੁਲਕਾ

ਲੜਕੀ ਨੂੰ ਦੇਖਣ ਆਈ ਉਸ ਦੀ ਹੋਣ ਵਾਲੀ ਹਿੰਦੀ ਪ੍ਰੇਮੀ ਸੱਸ, ‘‘ਮੈਂ ਹਿੰਦੀ ਸੁਣ ਕੇ ਹੀ ਇਹ ਤੈਅ ਕਰਾਂਗੀ ਕਿ ਤੂੰ ਮੇਰੀ ਨੂੰਹ ਬਣਨ ਲਾਇਕ ਹੈ ਜਾਂ ਨਹੀਂ। ਤੇਰੀ ਵਿਦਿਅਕ ਯੋਗਤਾ ਕੀ ਹੈ?”
ਲੜਕੀ, ‘‘ਨੇਤਰ ਨੇਤਰ ਚਾਹ।”
ਸੱਸ, ‘‘ਕੀ ਮਤਲਬ?”
ਲੜਕੀ, ‘‘ਆਈ ਆਈ ਟੀ।”
******
ਇੱਕ ਦਾਦਾ-ਦਾਦੀ ਨੇ ਆਪਣੀ ਜਵਾਨੀ ਦੇ ਦਿਨਾਂ ਨੂੰ ਤਾਜ਼ਾ ਅਤੇ ‘ਰੀ-ਲਾਈਵ’ ਕਰਨ ਬਾਰੇ ਸੋਚਿਆ।
ਉਨ੍ਹਾਂ ਯੋਜਨਾ ਬਣਾਈ ਕਿ ਉਹ ਇੱਕ ਵਾਰ ਵਿਆਹ ਤੋਂ ਪਹਿਲਾਂ ਦੇ ਦਿਨਾਂ ਵਾਂਗ ਲੁਕ ਕੇ ਨਦੀ ਕੰਢੇ ਮਿਲਣਗੇ।
ਦਾਦਾ ਜੀ ਤਿਆਰ-ਸ਼ਿਆਰ ਹੋ ਕੇ, ਵਾਲ ਵਾਹ ਕੇ, ਖੂਬਸੂਰਤ ਲਾਲ ਗੁਲਾਬ ਹੱਥ ਵਿੱਚ ਲੈ ਕੇ ਨਦੀ ਕੰਢੇ ਦੀ ਪੁਰਾਣੀ ਥਾਂ ‘ਤੇ ਪਹੁੰਚ ਗਏ। ਠੰਢੀ ਹਵਾ ਬਹੁਤ ਰੋਮਾਂਟਿਕ ਲੱਗ ਰਹੀ ਸੀ।
ਇੱਕ-ਇੱਕ ਕਰ ਕੇ ਤਿੰਨ ਘੰਟੇ ਲੰਘ ਗਏ, ਪਰ ਦਾਦੀ ਦੂਰ-ਦੂਰ ਤੱਕ ਨਜ਼ਰ ਨਹੀਂ ਆਈ।
ਦਾਦੀ ਜੀ ਨੂੰ ਫਿਕਰ ਲੱਗ ਗਿਆ, ਬਹੁਤ ਗੁੱਸਾ ਵੀ ਆਇਆ। ਖਿੱਝ ਕੇ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਦਾਦੀ ਕੁਰਸੀ ‘ਤੇ ਬੈਠੀ ਮੁਸਕਰਾ ਰਹੀ ਸੀ।
ਦਾਦਾ ਜੀ ਲਾਲ-ਪੀਲੇ ਹੁੰਦੇ ਹੋਏ ਬੋਲੇ, ‘‘ਤੂੰ ਆਈ ਕਿਉਂ ਨਹੀਂ?”
ਦਾਦੀ (ਸ਼ਰਮਾਉਂਦੀ ਹੋਈ), ‘‘ਮੰਮੀ ਨੇ ਆਉਣ ਨਹੀਂ ਦਿੱਤਾ।”
*********
ਸੁਭਾਸ਼ (ਸੁਰਜੀਤ ਨੂੰ), ‘‘ਤੂੰ ਸ਼ੀਸ਼ੇ ਸਾਹਮਣੇ ਬੈਠ ਕੇ ਕਿਉਂ ਪੜ੍ਹਦਾ ਏਂ?”
ਸੁਰਜੀਤ, ‘‘ਇਸ ਦੇ ਤਿੰਨ ਫਾਇਦੇ ਹਨ।”
ਸੁਭਾਸ਼, ‘‘ਕਿਹੜੇ ਕਿਹੜੇ?”
ਸੁਰਜੀਤ, ‘‘ਖੁਦ ‘ਤੇ ਨਜ਼ਰ ਰਹਿੰਦੀ ਹੈ, ਨਾਲ ਹੀ ਰਿਵੀਜ਼ਨ ਵੀ ਹੋ ਜਾਂਦੀ ਹੈ ਅਤੇ ਤੀਜਾ, ਪੜ੍ਹਨ ਲਈ ਕੰਪਨੀ ਵੀ ਮਿਲ ਜਾਂਦੀ ਹੈ।”