ਹਲਕਾ ਫੁਲਕਾ

ਇੱਕ ਸ਼ੇਖ ਨੂੰ ਖੂਨ ਦੀ ਲੋੜ ਪਈ ਤਾਂ ਮੁੰਨਾ ਨਾਂਅ ਦੇ ਇੱਕ ਕੰਜੂਸ ਨੇ ਖੂਨ ਦੇ ਕੇ ਉਸ ਦੀ ਜਾਨ ਬਚਾਈ, ਸ਼ੇਖ ਨੇ ਉਸ ਨੂੰ ਮਰਸਡੀਜ਼ ਗਿਫਟ ਕਰ ਦਿੱਤੀ।
ਸ਼ੇਖ ਨੂੰ ਫਿਰ ਖੂਨ ਦੀ ਲੋੜ ਪਈ, ਕੰਜੂਸ ਨੇ ਖੂਨ ਦਿੱਤਾ। ਇਸ ਵਾਰ ਸ਼ੇਖ ਨੇ ਤਿਲ ਵਾਲੇ ਲੱਡੂ ਗਿਫਟ ਕੀਤੇ।
ਕੰਜੂਸ ਗੁੱਸੇ ਨਾਲ ਬੋਲਿਆ, ‘‘ਮਰਸਡੀਜ਼ ਕਿਉਂ ਨਹੀਂ ਦਿੱਤੀ?”
ਸ਼ੇਖ, ‘‘ਮੁੰਨਾ, ਅੱਜ ਕੱਲ੍ਹ ਸਾਡੇ ਅੰਦਰ ਵੀ ਤੇਰਾ ਖੂਨ ਦੌੜ ਰਿਹਾ ਹੈ।”
*********
ਰਾਜੇਸ਼ ਇੱਕ ਸੁੰਨਸਾਨ ਜਗ੍ਹਾ ਬੈਠਾ ਰੋ ਰਿਹਾ ਸੀ।
ਸੁਰੇਸ਼ ਨੇ ਪੁੱਛਿਆ, ‘‘ਯਾਰ, ਤੂੰ ਕਿਉਂ ਰੋ ਰਿਹਾ ਏਂ?”
ਰਾਜੇਸ਼ ‘‘ਇੱਕ ਦੋਸਤ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ।”
ਸੁਰੇਸ਼, ‘‘ਇਸ ਵਿੱਚ ਰੋਣ ਵਾਲੀ ਕੀ ਗੱਲ ਹੈ?”
ਰਾਜੇਸ਼, ‘‘ਜਿਸ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਉਸ ਦਾ ਨਾਂਅ ਯਾਦ ਨਹੀਂ ਆ ਰਿਹਾ।”
************
ਪਿੰਡ ਦੇ ਭੋਲੇ ਲੋਕ ਸ਼ਹਿਰ ਵਿੱਚ ਇੱਕ ਵਿਆਹ ਦੀ ਰਿਸੈਪਸ਼ਨ ‘ਚ ਗਏ।
ਅੰਦਰ ਗਏ ਤਾਂ ਸਲਾਦ ਦੀਆਂ ਇੰਨੀਆਂ ਸਾਰੀਆਂ ਆਈਟਮਾਂ ਦੇਖ ਕੇ ਬਾਹਰ ਆ ਗਏ।
ਬਾਹਰ ਆ ਕੇ ਇੱਕ ਬੋਲਿਆ, ‘‘ਅਜੇ ਤਾਂ ਸਬਜ਼ੀ ਵੀ ਨਹੀਂ ਬਣੀ, ਸਿਰਫ ਕੱਟ ਕੇ ਰੱਖੀ ਹੈ।”