ਹਲਕਾ ਫੁਲਕਾ

ਦੀਪਕ, ‘‘ਸਿਗਰਟ ਪੀਣ ਵਾਲੇ ਕਦੇ ਬੁੱਢੇ ਨਹੀਂ ਹੁੰਦੇ।”
ਸੰਦੀਪ, ‘‘ਕਿਉਂ?”
ਦੀਪਕ, ‘‘…ਕਿਉਂਕਿ ਉਹ ਬੁੱਢੇ ਹੋਣ ਤੋਂ ਪਹਿਲਾਂ ਮਰ ਜਾਂਦੇ ਹਨ।”
*********
ਸੁਨੀਲ, ‘‘ਇਹ ਦੋ ਹਜ਼ਾਰ ਦਾ ਚੈਕ ਕਿਸ ਨੂੰ ਭੇਜ ਰਹੇ ਹੋ?”
ਸੁਮਿਤ, ‘‘ਆਪਣੇ ਛੋਟੇ ਭਰਾ ਨੂੰ।”
ਸੁਨੀਲ, ‘‘…ਪਰ ਚੈਕ ‘ਤੇ ਤੁਸੀਂ ਦਸਤਖਤ ਤਾਂ ਕੀਤੇ ਹੀ ਨਹੀਂ?”
ਸੁਮਿਤ, ‘‘ਮੈਂ ਆਪਣਾ ਨਾਂਅ ਗੁਪਤ ਰੱਖਣਾ ਚਾਹੁੰਦਾ ਹਾਂ, ਇਸ ਲਈ।”
*********
ਮਾਂ ਨੇ ਬੇਟੇ ਤੋਂ ਪੁੱਛਿਆ, ‘‘ਤੁਹਾਡੇ ਆਫਿਸ ‘ਚ ਕੰਮ ਕਿਹੋ ਜਿਹਾ ਚੱਲ ਰਿਹਾ ਹੈ?”
ਬੇਟਾ, ‘‘ਮੇਰੇ ਹੇਠਾਂ 25 ਆਦਮੀ ਕੰਮ ਕਰਦੇ ਹਨ।”
ਮਾਂ, ‘‘…ਤਾਂ ਕੀ ਤੂੰ ਹੁਣੇ ਤੋਂ ਅਫਸਰ ਹੋ ਗਿਐਂ?”
ਬੇਟਾ, ‘‘ਮਾਂ ਮੇਰਾ ਆਫਿਸ ਉਪਰਲੀ ਮੰਜ਼ਿਲ ‘ਤੇ ਹੈ। ਹੇਠਾਂ ਦੇ ਫਲੋਰ ਵਿੱਚ 25 ਆਦਮੀ ਕੰਮ ਕਰਦੇ ਹਨ।”