ਹਲਕਾ ਫੁਲਕਾ

ਪਤਨੀ, ‘‘ਅੱਜ ਬਸ ਵਿੱਚ ਕੰਡਕਟਰ ਨੇ ਮੇਰੀ ਬੇਇੱਜ਼ਤੀ ਕੀਤੀ।”
ਪਤੀ, ‘‘ਕਿਉਂ, ਕੀ ਗੱਲ ਹੋ ਗਈ?”
ਪਤਨੀ, ‘‘ਮੇਰੇ ਬਸ ਵਿੱਚੋਂ ਉਤਰਦਿਆਂ ਹੀ ਉਸ ਨੇ ਕਿਹਾ, ਤਿੰਨ ਸਵਾਰੀਆਂ ਇਸ ਸੀਟ ‘ਤੇ ਆ ਜਾਣ।”
*********
ਅਧਿਆਪਕ (ਮੋਨੂੰ ਨੂੰ), ‘‘ਬੰਜਰ ਕਿਸ ਨੂੰ ਕਹਿੰਦੇ ਹਨ?”
ਮੋਨੂੰ, ‘‘ਜਿੱਥੇ ਕੁਝ ਉਗ ਨਾ ਸਕੇ।”
ਅਧਿਆਪਕ, ‘‘ਮਿਸਾਲ ਵਜੋਂ ਕੋਈ ਬੰਜਰ ਜਗ੍ਹਾ ਦੱਸੋ।”
ਮੋਨੂੰ, ‘‘ਮੇਰੇ ਦਾਦਾ ਜੀ ਦਾ ਸਿਰ।”
*********
ਗਾਈਡ (ਸੈਲਾਨੀ ਨੂੰ), ‘‘ਇਸ ਇਮਾਰਤ ਨੂੰ ਬਣੇ 200 ਸਾਲ ਹੋ ਗਏ, ਪਰ ਇਸ ਦੀ ਇੱਕ ਵਾਰ ਵੀ ਮੁਰੰਮਤ ਨਹੀਂ ਕਰਵਾਈ ਗਈ।”
ਟੂਰਿਸਟ, ‘‘ਓਹ! ਜ਼ਰੂਰ ਇਸ ਦਾ ਮਾਲਕ ਵੀ ਮੇਰੇ ਮਕਾਨ ਮਾਲਕ ਵਰਗਾ ਹੋਵੇਗਾ।”