ਹਲਕਾ ਫੁਲਕਾ

ਪਤੀ ਦੀ ਹੱਤਿਆ ਦੇ ਮਾਮਲੇ ‘ਚ ਕਟਹਿਰੇ ‘ਚ ਖੜ੍ਹੀ ਔਰਤ ਨੂੰ ਜੱਜ ਨੇ ਕਿਹਾ, ‘‘ਤੁਸੀਂ ਆਪਣੀ ਸਫਾਈ ‘ਚ ਕੁਝ ਕਹਿਣਾ ਚਾਹੋਗੇ?”
ਔਰਤ, ‘‘ਮੈਂ ਕੀ ਕਹਿ ਸਕਦੀ ਹਾਂ, ਮੇਰੇ ਘਰ ਵਿੱਚ ਸਫਾਈ ਤਾਂ ਨੌਕਰਾਣੀ ਕਰਦੀ ਹੈ। ਇਸ ਵਿਸ਼ੇ ‘ਚ ਇਸ ਤੋਂ ਜ਼ਿਆਦਾ ਜਾਣਕਾਰੀ ਤਾਂ ਉਹੋ ਦੇ ਸਕਦੀ ਹੈ।”
*********
ਪਤੀ ਆਪਣੀ ਪਤਨੀ ਨੂੰ ਅੰਗਰੇਜ਼ੀ ਪੜ੍ਹਾ ਰਿਹਾ ਸੀ। ਪਤਨੀ ਦੁਪਹਿਰ ਵੇਲੇ ਕਹਿਣ ਲੱਗੀ, ‘‘ਚਲੋ ਆਪਾਂ ਡਿਨਰ ਕਰ ਲਓ।”
ਪਤੀ, ‘‘ਭਾਗਵਾਨੇ, ਦੁਪਹਿਰ ਦੇ ਖਾਣੇ ਨੂੰ ਲੰਚ ਕਹਿੰਦੇ ਹਨ।”
ਪਤਨੀ, ‘‘ਇਹ ਕੱਲ੍ਹ ਰਾਤ ਦਾ ਬਚਿਆ ਹੋਇਆ ਖਾਣਾ ਹੈ, ਜਿਸ ਨੂੰ ਡਿਨਰ ਕਹਿੰਦੇ ਨੇ।”
********
ਬਲੱਡ ਬੈਂਕ ਵਿੱਚ ਨਰਿੰਦਰ ਬੋਲਿਆ, ‘‘ਮੈਨੂੰ ਇੱਕ ਬੋਤਲ ਖੂਨ ਦੇ ਦਿਓ।”
ਨਰਸ, ‘‘ਬਲੱਡ ਗਰੁੱਪ ਦੱਸੋ।”
ਨਰਿੰਦਰ, ‘‘ਕੋਈ ਵੀ ਚੱਲੇਗਾ।”
ਨਰਸ, ‘‘ਮਤਲਬ?”
ਨਰਿੰਦਰ, ‘‘ਮੈਂ ਤਾਂ ਗਰਲ ਫਰੈਂਡ ਨੂੰ ਲਵ ਲੈਟਰ ਲਿਖਣਾ ਹੈ।”