ਹਲਕਾ ਫੁਲਕਾ

ਔਰਤ, ‘‘ਮੈਂ ਆਪਣੇ ਪਤੀ ਨਾਲ ਦੁਬਾਰਾ ਵਿਆਹ ਕਰਵਾਉਣਾ ਹੈ।”
ਵਕੀਲ, ‘‘ਅਜੇ ਅੱਠ ਦਿਨ ਪਹਿਲਾਂ ਤਾਂ ਤੁਹਾਡਾ ਤਲਾਕ ਹੋਇਆ ਸੀ।”
ਔਰਤ, ‘‘ਉਹ ਤਲਾਕ ਪਿੱਛੇ ਬੜੇ ਖੁਸ਼ ਨਜ਼ਰ ਆ ਰਹੇ ਨੇ ਅਤੇ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ।”
********
********
ਮੋਟੂ (ਛੋਟੂ ਨੂੰ), ‘‘ਜ਼ਿਆਦਾਤਰ ਫਿਲਮਾਂ ਵਿੱਚ ਵਿਆਹ ਹੋਣ ਦਾ ਦਿ੍ਰਸ਼ ਦਿਖਾ ਕੇ ਫਿਲਮ ਖਤਮ ਹੋ ਜਾਂਦੀ ਹੈ?”
ਛੋਟੂ, ‘‘…ਤਾਂ ਜੋ ਦਰਸ਼ਕਾਂ ਨੂੰ ਵਿਆਹ ਤੋਂ ਬਾਅਦ ਦੇ ਦੁੱਖ ਭਰੇ ਦਿ੍ਰਸ਼ ਨਾ ਦੇਖਣੇ ਪੈਣ।”
********
ਬਬਲੂ, ‘‘ਤੇਰੀ ਅੱਖ ਕਿਉਂ ਸੁੱਜੀ ਹੋਈ ਹੈ?”
ਸ਼ੇਖਰ, ‘‘ਕੱਲ੍ਹ ਮੈਂ ਆਪਣੀ ਘਰ ਵਾਲੀ ਦੇ ਜਨਮ ਦਿਨ ‘ਤੇ ਕੇਕ ਲੈ ਕੇ ਗਿਆ ਸੀ?”
ਬਬਲੂ, ‘‘ਪਰ ਇਸ ਦਾ ਅੱਖ ਸੁੱਜਣ ਨਾਲ ਕੀ ਸੰਬੰਧ ਹੈ?”
ਸ਼ੇਖਰ, ‘‘ਮੇਰੀ ਘਰ ਵਾਲੀ ਦਾ ਨਾਂਅ ਤਪੱਸਿਆ ਹੈ, ਪਰ ਕੇਕ ਵਾਲੇ ਬੇਵਕੂਫ ਦੁਕਾਨਦਾਰ ਨੇ ਲਿਖ ਦਿੱਤਾ-ਹੈਪੀ ਬਰਥਡੇ ਸਮੱਸਿਆ।”