ਹਲਕਾ ਫੁਲਕਾ

ਮੁੰਡਾ (ਕੁੜੀ ਨੂੰ), ‘‘ਕੀ ਤੂੰ ਵ੍ਹਟਸਐਪ ‘ਤੇ ਏਂ?”
ਕੁੜੀ, ‘‘ਨਹੀਂ, ਮੈਂ ਤਾਂ ਘਰ ਵਿੱਚ ਹਾਂ।”
ਮੁੰਡਾ, ‘‘ਮੇਰਾ ਮਤਲਬ ਵ੍ਹਟਸਐਪ ਯੂਜ਼ ਕਰਦੀ ਹਾਂ।”
ਕੁੜੀ, ‘‘ਨਹੀਂ ਮੈਂ ਤਾਂ ਗੋਰੀ ਹੋਣ ਲਈ ਕਰੀਮ ਯੂਜ਼ ਕਰਦੀ ਹਾਂ।”
ਮੁੰਡਾ, ‘‘ਓ ਪਾਗਲ, ਕੀ ਵਟ੍ਹਸਐਪ ਚਲਾਉਂਦੀ ਏਂ?”
ਕੁੜੀ, ‘‘ਨਹੀਂ ਪਾਗਲ, ਮੇਰੇ ਕੋਲ ਸਾਈਕਲ ਹੈ, ਉਹੋ ਚਲਾਉਂਦੀ ਹਾਂ।”
ਮੁੰਡਾ, ‘‘ਮੇਰੀ ਮਾਂ, ਵਟ੍ਹਸਐਪ ਚਲਾਉਣਾ ਆਉਂਦਾ ਹੈ ਤੈਨੂੰ?”
ਕੁੜੀ, ‘‘ਤੂੰ ਚਲਾ ਲਵੀਂ, ਮੈਂ ਪਿੱਛੇ ਬੈਠ ਜਾਵਾਂਗੀ।”
********
ਪਤਨੀ, ‘‘ਜੇ ਮੈਂ ਸਮਾਂ ਹੁੰਦੀ ਤਾਂ ਲੋਕ ਮੇਰੀ ਕਿੰਨੀ ਕਦਰ ਕਰਦੇ।”
ਪਤੀ, ‘‘ਲੋਕ ਤੈਨੂੰ ਦੇਖ ਕੇ ਡਰ ਜਾਂਦੇ?”
ਪਤਨੀ, ‘‘ਅਜਿਹਾ ਕਿਉਂ?”
ਪਤੀ, ‘‘ਲੋਕ ਕਹਿੰਦੇ ਕਿ ਦੇਖੋ, ਬੁਰਾ ਸਮਾਂ ਆ ਰਿਹਾ ਹੈ।”
********
ਬੁਆਏ ਫਰੈਂਡ, ‘‘ਇੰਝ ਕਰਦੇ ਹਾਂ ਅਸੀਂ ਕੁਝ ਦਿਨ ਇਕੱਠੇ ਰਹਿ ਕੇ ਦੇਖਦੇ ਹਾਂ। ਜੇ ਸਾਡੇ ਸੁਭਾਅ ਮਿਲੇ ਤਾਂ ਵਿਆਹ ਕਰਵਾ ਲਵਾਂਗੇ ਅਤੇ ਜੇ ਕੁਝ ਉਚਾ ਨੀਵਾਂ ਹੋਇਆ ਤਾਂ ਵੱਖ ਹੋ ਜਾਵਾਂਗੇ।”
ਗਰਲਫਰੈਂਡ, ‘‘ਉਚਾ-ਨੀਵਾਂ ਕਿਸ ਦੇ ਕੋਲ ਰਹੇਗਾ?”