ਹਲਕਾ ਫੁਲਕਾ

ਤਾਈ (ਕਮਲਾ ਨੂੰ), ‘‘ਵਿਆਹ ਹੋ ਗਿਆ ਧੀਏ ਤੇਰਾ?”

ਕਮਲਾ, ‘‘ਹਾਂ ਤਾਈ।”
ਤਾਈ, ‘‘ਮੁੰਡਾ ਕੀ ਕਰਦਾ ਹੈ?”
ਕਮਲਾ, ‘‘ਅਫਸੋਸ।”
********
ਵਿਆਹ ਤੋਂ ਬਾਅਦ ਸੋਨਮ ਆਪਣੀ ਸਹੇਲੀ ਨੂੰ ਮਿਲੀ।
ਸਹੇਲੀ, ‘‘ਕੀ ਗੱਲ ਹੈ, ਵਿਆਹ ਤੋਂ ਬਾਅਦ ਪ੍ਰੇਸ਼ਾਨ ਜਿਹੀ ਰਹਿਣ ਲੱਗੀ ਹੈਂ?”
ਸੋਨਮ, ‘‘ਕੀ ਦੱਸਾਂ ਯਾਰ, ਕੰਮ ਕਰਾਂ ਤਾਂ ਸਾਹ ਫੁੱਲ ਜਾਂਦਾ ਹੈ ਅਤੇ ਨਾ ਕਰਾਂ ਤਾਂ ਕੰਬਖਤ ਸੱਸ ਫੁੱਲ ਜਾਂਦੀ ਹੈ।”
***********
ਪਤਨੀ, ‘‘ਮੈਂ ਕਿਹਾ ਜੀ, ਜ਼ਰਾ ਰਸੋਈ ‘ਚੋਂ ਆਲੂ ਲੈਂਦੇ ਆਉਣਾ।”
ਪਤੀ, ‘‘ਇਥੇ ਤਾਂ ਕਿਤੇ ਵੀ ਆਲੂ ਨਜ਼ਰ ਨਹੀਂ ਆ ਰਹੇ।”
ਪਤਨੀ, ‘‘ਤੁਸੀਂ ਤਾਂ ਅੰਨ੍ਹੇ ਹੋ, ਕੰਮਚੋਰ, ਇੱਕ ਕੰਮ ਵੀ ਠੀਕ ਤਰ੍ਹਾਂ ਨਹੀਂ ਕਰ ਸਕਦੇ…
…ਮੈਨੂੰ ਪਤਾ ਸੀ ਕਿ ਤੁਹਾਨੂੰ ਨਹੀਂ ਮਿਲਣਗੇ, ਇਸ ਲਈ ਮੈਂ ਪਹਿਲਾਂ ਹੀ ਲੈ ਆਈ ਸੀ।”
ਹੁਣ ਦੱਸੋ ਇਸ ਵਿੱਚ ਆਦਮੀ ਦੀ ਕੀ ਗਲਤੀ ਹੈ?