ਹਲਕਾ ਫੁਲਕਾ

ਰਾਜੇਸ਼ (ਰਾਕੇਸ਼ ਨੂੰ), ‘‘ਓਏ, ਆਪਣੇ-ਆਪ ਨਾਲ ਕਿਉਂ ਹੱਸੀ ਜਾ ਰਿਹਾ ਏਂ?”
ਰਾਕੇਸ਼, ‘‘ਹੁਣੇ ਹੁਣੇ ਪਤਨੀ ਦੇ ਹੱਥੋਂ ਘਰ ਦੇ ਮੇਜ਼ ‘ਤੇ ਰੱਖਿਆ ਫੁੱਲਦਾਨ ਡਿੱਗ ਕੇ ਟੁੱਟ ਗਿਆ, ਫਿਰ ਮੈਨੂੰ ਪਤਾ ਲੱਗਾ ਕਿ ਫੁੱਲਦਾਨ ਪਿਛਲੇ ਤਿੰਨ ਸਾਲਾਂ ਤੋਂ ਮੈਂ ਹੀ ਗਲਤ ਜਗ੍ਹਾ ‘ਤੇ ਰੱਖਿਆ ਸੀ।”
********
ਇੱਕ ਕੁੜੀ ਪੁਲ ਤੋਂ ਛਾਪ ਮਾਰ ਕੇ ਆਤਮ ਹੱਤਿਆ ਕਰ ਰਹੀ ਸੀ। ਇੱਕ ਮੁੰਡੇ ਨੇ ਉਸ ਨੂੰ ਦੇਖ ਲਿਆ ਅਤੇ ਬੋਲਿਆ, ‘‘ਮੈਂ ਕਦੇ ਕਿਸੇ ਕੁੜੀ ਨੂੰ ਕਿੱਸ ਨਹੀਂ ਕੀਤੀ, ਤੂੰ ਤਾਂ ਮਰਨ ਵਾਲੀ ਏਂ, ਪਲੀਜ਼ ਇੱਕ ਵਾਰ ਕਿੱਸ ਕਰ ਲੈ।”
ਕੁੜੀ ਉੱਤਰੀ ਅਤੇ ਉਸ ਨਾਲ ਕਿੱਸ ਕਰ ਲਈ।
ਮੁੰਡਾ, ‘‘ਵਾਹ! ਇਹ ਤਾਂ ਦੱਸ ਕਿ ਤੂੰ ਆਤਮ ਹੱਤਿਆ ਕਿਉਂ ਕਰ ਰਹੀ ਏਂ?”
ਕੁੜੀ, ‘‘…ਕਿਉਂਕਿ ਮੈਂ ਮੁੰਡਾ ਹਾਂ ਅਤੇ ਮੇਰੇ ਘਰ ਵਾਲੇ ਨਹੀਂ ਚਾਹੁੰਦੇ ਕਿ ਮੈਂ ਕੁੜੀਆਂ ਵਾਲੇ ਕੱਪੜੇ ਪਾ ਕੇ ਘੁੰਮਾਂ।”
*********
ਸੁਰਿੰਦਰ (ਕੁਲਵਿੰਦਰ ਨੂੰ), ‘‘ਯਾਰ, ਮੈਂ ਅੱਜ ਜਿਸ ਡਾਕਟਰ ਕੋਲ ਗਿਆ, ਉਹ ਪਾਗਲ ਸੀ।”
ਕੁਲਵਿੰਦਰ, ‘‘ਅੱਛਾ ਕੀ ਕਿਹਾ ਉਸ ਨੇ?”
ਸੁਰਿੰਦਰ, ‘‘ਕਹਿੰਦਾ ਕਿ ਕੁੜੀਆਂ ਦਾ ਪਿੱਛਾ ਛੱਡ ਦੇ, ਨਹੀਂ ਤਾਂ ਤੂੰ ਮਰੇਂਗਾ।”
ਕੁਲਵਿੰਦਰ, ‘‘ਹਾਂ, ਸਹੀ ਕਿਹਾ ਉਸ ਨੇ।”
ਸੁਰਿੰਦਰ, ‘‘ਕੀ ਸਹੀ ਕਿਹਾ, ਕੁੜੀਆਂ ਪਿੱਛੇ ਜਾਣ ਨਾਲ ਭਲਾ ਕੋਈ ਮਰਦਾ ਹੈ?”
ਕੁਲਵਿੰਦਰ, ‘‘ਸਾਲਿਆ, ਉਨ੍ਹਾਂ ਕੁੜੀਆਂ ਵਿੱਚ ਇੱਕ ਕੁੜੀ ਉਸ ਡਾਕਟਰ ਦੀ ਹੈ।”