ਹਲਕਾ ਫੁਲਕਾ

ਪ੍ਰੇਮ ਆਹੂਜਾ, ‘‘ਜੇ ਮੈਂ ਇਕਦਮ ਪੰਜ ਕਿਲੋ ਸ਼ੱਕਰ ਖਾ ਲਵਾਂ ਤਾਂ ਤੁਸੀਂ ਮੈਨੂੰ ਬਦਲੇ ‘ਚ ਕੀ ਦਿਓਗੇ?”
ਸਮੀਰ, ‘‘ਹਸਪਤਾਲ ਜਾਣ ਦਾ ਕਿਰਾਇਆ।”
*********
ਰਮੇਸ਼ (ਸੁਰੇਸ਼ ਨੂੰ), ‘‘ਤੂੰ ਕਦੇ ਸੋਚਿਆ ਹੈ ਕਿ ਵਿਆਹ ਤੋਂ 15 ਸਾਲ ਬਾਅਦ ਆਦਮੀ 50 ਸਾਲ ਦਾ ਅਤੇ ਔਰਤਾਂ 30 ਸਾਲ ਦੀਆਂ ਕਿਉਂ ਲੱਗਦੀਆਂ ਹਨ?”
ਸੁਰੇਸ਼, ‘‘ਨਹੀਂ, ਪਰ ਅਜਿਹਾ ਕਿਉਂ ਹੁੰਦਾ ਹੈ?”
ਰਮੇਸ਼, ‘‘…ਕਿਉਂਕਿ ਸਾਲ ਵਿੱਚ ਅਨੇਕਾਂ ਵਾਰ ਪੂਜਾ ਵਿੱਚ ਪਤਨੀ ਕਹਿੰਦੀ ਹੈ-‘ਰੱਬਾ! ਮੇਰੀ ਉਮਰ ਵੀ ਮੇਰੇ ਪਤੀ ਨੂੰ ਲੱਗ ਜਾਵੇ’, ਇਸ ਲਈ।”
*********
ਮਨ (ਸੁਨੀਲ ਨੂੰ), ‘‘ਆਦਮੀ ਦਾ ਆਖਰੀ ਗੁਰੂ ਉਸ ਦੀ ਘਰਵਾਲੀ ਹੁੰਦੀ ਹੈ।”
ਸੁਨੀਲ, ‘‘ਉਹ ਕਿਵੇਂ?”
ਰਮਨ, ‘‘…ਕਿਉਂਕਿ ਵਿਆਹ ਤੋਂ ਬਾਅਦ ਉਸ ਨੂੰ ਨਾ ਤਾਂ ਕਿਸੇ ਗਿਆਨ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਕੋਈ ਗਿਆਨ ਕੰਮ ਆਉਂਦਾ ਹੈ।”
*********