ਹਲਕਾ ਫੁਲਕਾ

ਪਿਤਾ (ਮੋਹਨ ਨੂੰ), ‘‘ਮੈਂ ਤੈਨੂੰ ਖੰਡ ਲਿਆਉਣ ਲਈ ਕਿਹਾ ਸੀ ਤੇ ਤੂੰ ਟੌਫੀਆਂ ਲੈ ਕੇ ਆ ਗਿਆ।”
ਮੋਹਨ, ‘‘ਪਿਤਾ ਜੀ, ਦੁਕਾਨਦਾਰ ਨੇ ਕਿਹਾ ਸੀ ਕਿ ਇਹ ਦਸ ਦਾ ਨੋਟ ਬਹੁਤ ਪੁਰਾਣਾ ਤੇ ਫਟਿਆ ਹੋਇਆ ਹੈ, ਇਹ ਨਹੀਂ ਚੱਲੇਗਾ।”
ਪਿਤਾ, ‘‘…ਤਾਂ ਫਿਰ ਉਸ ਨੇ ਟੌਫੀਆਂ ਕਿਵੇਂ ਦੇ ਦਿੱਤੀਆਂ?”
ਮੋਹਨ, ‘‘ਇਹ ਤਾਂ ਮੈਂ ਦੂਸਰੀ ਦੁਕਾਨ ਤੋਂ ਲਈਆਂ ਸਨ।”
*********
ਵਿਨੋਦ (ਕਿਸ਼ਨ ਨੂੰ), ‘‘ਤੰਗ ਨਾ ਕਰ। ਅੱਜ ਮੇਰਾ ਮੂਡ ਬਹੁਤ ਆਫ ਹੈ।”
ਕਿਸ਼ਨ, ‘‘ਕਦੇ ਤੇਰਾ ਮੂਡ ਆਫ ਹੁੰਦਾ ਹੈ ਤੇ ਕਦੇ ਆਨ ਹੁੰਦਾ ਹੈ। ਕਿਸੇ ਦਿਨ ਤੇਰਾ ਫਿਊਜ਼ ਨਾ ਉਡ ਜਾਵੇ।”
*********
ਪਹਿਲਾ ਗੱਪੀ, ‘‘ਸਾਡੀ ਸਬਜ਼ੀ ਮੰਡੀ ‘ਚ 25-25 ਕਿਲੋ ਦੇ ਆਲੂ ਮਿਲਦੇ ਹਨ।”
ਦੂਜਾ, ‘‘ਸਾਡੀ ਸਬਜ਼ੀ ਮੰਡੀ ‘ਚ 50-50 ਕਿਲੋ ਦੇ ਮਿਲਦੇ ਹਨ।”
ਤੀਜਾ, ‘‘ਇਹ ਤਾਂ ਕੁਝ ਵੀ ਨਹੀਂ। ਕੱਲ੍ਹ ਮੈਂ ਆਪਣੀ ਸਬਜ਼ੀ ਮੰਡੀ ‘ਚ ਇੱਕ ਕੁਇੰਟਲ ਦਾ ਆਲੂ ਮੰਗਿਆ ਤਾਂ ਦੁਕਾਨਦਾਰ ਨੇ ਕਿਹਾ, ਅਸੀਂ ਆਲੂ ਕੱਟ ਕੇ ਨਹੀਂ ਵੇਚਦੇ।”