ਹਲਕਾ ਫੁਲਕਾ

ਅਧਿਆਪਕ (ਚਪੜਾਸੀ ਨੂੰ), ‘‘ਓਏ, ਇਥੇ ਆ ।”
ਚਪੜਾਸੀ, ‘‘ਮੈਡਮ ਜੀ, ਮੇਰਾ ਨਾਂ ‘ਓਏ’ ਨਹੀਂ ਹੈ, ਤੁਸੀਂ ਮੈਨੂੰ ਨਾਂਅ ਲੈ ਕੇ ਬੁਲਾਇਆ ਕਰੋ।”
ਅਧਿਆਪਕਾ, ‘‘ਚੰਗਾ, ਦੱਸ ਕੀ ਨਾਂਅ ਹੈ ਤੇਰਾ?”
ਚਪੜਾਸੀ, ‘‘ਪ੍ਰਾਣ ਨਾਥ।”
ਅਧਿਆਪਕਾ, ‘‘ਨਹੀਂ ਕੋਈ ਹੋਰ ਨਾਂਅ ਦੱਸ। ਘਰ ਵਾਲੇ ਕਿਸ ਨਾਂਅ ਨਾਲ ਬੁਲਾਉਂਦੇ ਹਨ?”
ਚਪੜਾਸੀ, ‘‘ਬਾਲਮ।”
ਅਧਿਆਪਕਾ, ‘‘ਇਹ ਵੀ ਸਹੀ ਨਹੀਂ, ਚੱਲ ਮੁਹੱਲੇ ਵਾਲੇ ਕਿਸ ਨਾਂਅ ਨਾਲ ਬੁਲਾਉਂਦੇ ਹਨ?”
ਚਪੜਾਸੀ, ‘‘ਸਾਜਨ।”
ਅਧਿਆਪਕਾ, ‘‘ਇਹ ਵੀ ਠੀਕ ਨਹੀਂ, ਸਰਨੇਮ ਕੀ ਲਾਉਂਦਾ ਏਂ?”
ਚਪੜਾਸੀ, ‘‘ਸਵਾਮੀ।”
ਅਧਿਆਪਕਾ ਬੇਹੋਸ਼ ਹੋ ਗਈ।
********
ਪਤਨੀ ਪੇਕਿਓਂ ਮੁੜੀ ਤਾਂ ਪਤੀ ਦਰਵਾਜ਼ਾ ਖੋਲ੍ਹਦਾ ਹੋਇਆ ਜ਼ੋਰ-ਜ਼ੋਰ ਨਾਲ ਹੱਸਣ ਲੱਗਾ।
ਪਤਨੀ, ‘‘ਇੰਝ ਕਿਉਂ ਹੱਸ ਰਹੇ ਹੋ ਜੀ?”
ਪਤੀ, ‘‘ਗੁਰੂ ਜੀ ਨੇ ਕਿਹਾ ਸੀ ਕਿ ਜਦੋਂ ਵੀ ਮੁਸੀਬਤ ਸਾਹਮਣੇ ਆਵੇ, ਉਸ ਦਾ ਸਾਹਮਣਾ ਹੱਸਦੇ ਹੋਏ ਕਰੋ।”
********
ਆਰੀਅਨ, ‘‘ਤੇਰੀ ਕਾਰ ਦਾ ਟਾਇਰ ਕਿਵੇਂ ਪੰਕਚਰ ਹੋਇਆ?”
ਅਨਿਲ, ‘‘ਦਾਰੂ ਦੀ ਬੋਤਲ ਇਸ ਦੇ ਥੱਲੇ ਆ ਗਈ ਸੀ।”
ਆਰੀਅਨ, ‘‘ਤੈਨੂੰ ਬੋਤਲ ਨਜ਼ਰ ਨਹੀਂ ਆਈ?”
ਅਨਿਲ, ‘‘ਬੋਤਲ ਉਸ ਬੰਦੇ ਦੀ ਜੇਬ ਵਿੱਚ ਸੀ, ਜੋ ਮੇਰੀ ਕਾਰ ਥੱਲੇ ਆਇਆ ਸੀ।”