ਹਲਕਾ ਫੁਲਕਾ

ਪਤਨੀ ਤੋਂ ਪ੍ਰੇਸ਼ਾਨ ਪਤੀ ਇੱਕ ਦਿਨ ਪੰਡਿਤ ਕੋਲ ਪਹੁੰਚਿਆ ਅਤੇ ਬੋਲਿਆ, ‘‘ਪੰਡਿਤ ਜੀ, ਇੱਕ ਗੱਲ ਦੱਸੋ। ਇਹ ਜਨਮ-ਜਨਮ ਦੇ ਸਾਥ ਵਾਲੀ ਗੱਲ ਕੀ ਸੱਚ ਹੈ?”
ਪੰਡਿਤ, ‘‘ਸੌ ਫੀਸਦੀ ਸੱਚ।”
ਪਤੀ, ‘‘ਮਤਲਬ ਮੈਨੂੰ ਅਗਲੇ ਜਨਮ ਵਿੱਚ ਵੀ ਇਹੋ ਪਤਨੀ ਮਿਲੇਗੀ।”
ਪੰਡਿਤ, ‘‘ਬਿਲਕੁਲ।”
ਪਤੀ, ‘‘ਹਾਏ ਰੱਬਾ! ਫਿਰ ਤਾਂ ਖੁਦਕੁਸ਼ੀ ਕਰਨ ਦਾ ਵੀ ਕੋਈ ਫਾਇਦਾ ਨਹੀਂ?”
********
ਪਤੀ-ਪਤਨੀ ਇੱਕ ਹੀ ਪਲੇਟ ‘ਚ ਗੋਲਗੱਪੇ ਖਾ ਰਹੇ ਸਨ, ਇੱਕ ਦੂਜੇ ਦੀਆਂ ਅੱਖਾਂ ‘ਚ ਅੱਖਾਂ ਮਿਲਾ ਕੇ।
ਪਤਨੀ ਨੇ ਰੋਮਾਂਟਿਕ ਹੋ ਕੇ ਪੁੱਛਿਆ, ‘‘ਅਜਿਹਾ ਕੀ ਦੇਖ ਰਹੇ ਹੋ ਜੀ?”
ਪਤੀ, ‘‘ਥੋੜ੍ਹਾ ਆਰਾਮ ਨਾਲ ਖਾਹ, ਮੇਰੀ ਵਾਰੀ ਹੀ ਨਹੀਂ ਆ ਰਹੀ।”
********
ਇੱਕ ਦਿਨ ਭਗਵਾਨ ਨੇ ਇੱਕ ਆਦਮੀ ਦੀ ਮੈਮੋਰੀ ਡਿਲੀਟ ਕਰ ਦਿੱਤੀ। ਫਿਰ ਉਸ ਨੂੰ ਪੁੱਛਿਆ, ‘‘ਕੀ ਤੈਨੂੰ ਕੁਝ ਯਾਦ ਹੈ?”
ਆਦਮੀ ਨੇ ਆਪਣੀ ਪਤਨੀ ਦਾ ਨਾਂਅ ਦੱਸ ਦਿੱਤਾ।
ਭਗਵਾਨ ਹੱਸ ਕੇ ਬੋਲੇ, ‘‘ਸਾਰਾ ਸਿਸਟਮ ਫਾਰਮੈਟ ਕਰ ਦਿੱਤਾ ਅਤੇ ਵਾਇਰਸ ਫਿਰ ਵੀ ਰਹਿ ਗਿਆ।”