ਹਲਕਾ ਫੁਲਕਾ

ਇੱਕ ਆਦਮੀ ਨੇ ਰੱਬ ਨੂੰ ਪੁੱਛਿਆ, ‘‘ਤੁਹਾਡੇ ਲਈ ਕਰੋੜਾਂ ਸਾਲ ਕਿੰਨੇ ਹੁੰਦੇ ਹਨ?”
ਰੱਬ, ‘‘ਇੱਕ ਸੈਕਿੰਡ ਦੇ ਬਰਾਬਰ।”
ਆਦਮੀ, ‘‘…ਅਤੇ ਕਰੋੜਾਂ ਰੁਪਏ?”
ਰੱਬ, ‘‘ਇੱਕ ਕੌਡੀ ਦੇ ਬਰਾਬਰ।”
ਆਦਮੀ, ‘‘…ਤਾਂ ਕੀ ਤੁਸੀਂ ਮੈਨੂੰ ਇੱਕ ਕੌਡੀ ਦੇ ਸਕਦੇ ਹੋ?”
ਰੱਬ, ‘‘ਕਿਉਂ ਨਹੀਂ, ਇੱਕ ਸੈਕਿੰਡ ਰੁਕ ਜਾਹ।”
********
ਬੇਟਾ, ‘‘ਪਾਪਾ, ਤੁਸੀਂ ਸੀ ਏ ਕਿਵੇਂ ਬਣੇ?”
ਪਾਪਾ, ‘‘ਬੇਟਾ, ਉਸ ਦੇ ਲਈ ਬਹੁਤ ਦਿਮਾਗ ਦੀ ਲੋੜ ਪੈਂਦੀ ਤੇ ਬੜੀ ਮਿਹਨਤ ਨਾਲ ਪੜ੍ਹਾਈ ਕਰਨੀ ਪੈਂਦੀ ਹੈ।”
ਬੇਟਾ, ‘‘ਹਾਂ ਪਤਾ ਹੈ, ਇਸੇ ਲਈ ਤਾਂ ਪੁੱਛ ਰਿਹਾ ਹਾਂ ਕਿ ਤੁਸੀਂ ਸੀ ਏ ਕਿਵੇਂ ਬਣ ਗਏ।”
********
ਲੜਕੇ ਨੇ ਰਾਤ ਦੇ ਹਨੇਰੇ ਵਿੱਚ ਲੜਕੀ ਨੂੰ ਛੇੜਿਆ।
ਅਗਲੇ ਦਿਨ ਲੜਕੀ ਦੀ ਮਾਂ, ‘‘ਮੇਰੀ ਲੜਕੀ ਨੂੰ ਕੱਲ੍ਹ ਰਾਤ ਕਿਉਂ ਛੇੜਿਆ?”
ਲੜਕਾ, ‘‘ਯਕੀਨ ਮੰਨੋ, ਅੱਜ ਸਵੇਰ ਦੀ ਰੋਸ਼ਨੀ ‘ਚ ਤੁਹਾਡੀ ਲੜਕੀ ਨੂੰ ਦੇਖਣ ਤੋਂ ਬਾਅਦ ਮੈਂ ਵੀ ਖੁਦ ਨੂੰ ਇਹੀ ਸਵਾਲ ਕੀਤਾ ਕਿ ਇਹਨੂੰ ਛੇੜਨ ਦੀ ਕੀ ਲੋੜ ਸੀ।”