ਹਲਕਾ ਫੁਲਕਾ

ਰਮੇਸ਼, ‘‘ਮਸ਼ਹੂਰੀਆਂ ਵਾਲੀ ਮੰਮੀ ਕਿੰਨੀ ਚੰਗੀ ਹੁੰਦੀ ਹੈ।”
ਸੁਰੇਸ਼, ‘‘ਕਿਉਂ, ਕੀ ਹੋਇਆ?”
ਰਮੇਸ਼, ‘‘ਬੱਚਾ ਕੱਪੜੇ ਮੈਲੇ ਕਰ ਕੇ ਆਵੇ ਤਾਂ ਵੀ ਹੱਸ ਕੇ ਧੋਂਦੀ ਹੈ। ਬਚਪਨ ਵਿੱਚ ਜਦੋਂ ਅਸੀਂ ਕੱਪੜੇ ਮੈਲੇ ਕਰ ਕੇ ਆਉਂਦੇ ਸੀ ਤਾਂ ਪਹਿਲਾਂ ਸਾਨੂੰ ਧੋਤਾ ਜਾਂਦਾ ਸੀ, ਬਾਅਦ ਵਿੱਚ ਕੱਪੜੇ।”
********
ਪੱਪੂ (ਡੱਬੂ ਨੂੰ), ‘‘ਤੇਰਾ ਵਿਆਹ ਕਿਸ ਨਾਲ ਹੋਇਆ?”
ਡੱਬੂ, ‘‘ਮੇਰਾ ਵਿਆਹ ਇੱਕ ਔਰਤ ਨਾਲ ਹੋਇਆ।”
ਪੱਪੂ, ‘‘ਬੇਵਕੂਫ, ਕੀ ਕਦੇ ਕਿਸੇ ਦਾ ਕਿਸੇ ਆਦਮੀ ਨਾਲ ਵੀ ਵਿਆਹ ਹੁੰਦਾ ਹੈ?”
ਡੱਬੂ, ‘‘ਹਾਂ, ਮੇਰੀ ਭੈਣ ਦਾ ਹੋਇਆ ਹੈ।”
********
ਪਤੀ ਰੇਡੀਓ ਸੁਣ ਰਿਹਾ ਸੀ। ਪਤਨੀ ਬੋਲੀ, ‘‘ਕੀ ਸੁਣ ਰਹੇ ਹੋ ਜੀ?”
ਪਤੀ, ‘‘ਮਨ ਕੀ ਬਾਤ।”
ਪਤਨੀ, ‘‘ਮੇਰੀ ਤਾਂ ਕਦੇ ਸੁਣਦੇ ਨਹੀਂ।”
ਪਤੀ, ‘‘ਓ ਪਾਗਲ, ਤੂੰ ਜੋ ਕਹਿੰਦੀ ਏਂ, ਉਹ ਮਨ ਕੀ ਬਾਤ ਨਹੀਂ, ‘ਮਨ ਕੀ ਭੜਾਸ’ ਹੁੰਦੀ ਹੈ।”