ਹਲਕਾ ਫੁਲਕਾ

ਇੱਕ ਮਾਸਟਰ ਜੀ ਦੇ ਘਰ 7-8 ਮਾਸਟਰ ਮਹਿਮਾਨ ਬਣ ਕੇ ਆ ਗਏ।
ਮਾਸਟਰ ਜੀ ਦੀ ਪਤਨੀ ਬੋਲੀ, ‘‘ਘਰ ਵਿੱਚ ਖੰਡ ਨਹੀਂ ਹੈ, ਚਾਹ ਕਿਵੇਂ ਬਣਾਵਾਂ?”
ਮਾਸਟਰ ਜੀ ਬੋਲੇ, ‘‘ਤੂੰ ਫਿੱਕੀ ਚਾਹ ਬਣਾ ਕੇ ਲਿਆ, ਬਾਕੀ ਮੈਂ ਸੰਭਾਲ ਲਵਾਂਗਾ।”
ਪਤਨੀ ਚਾਹ ਬਣਾ ਕੇ ਲੈ ਆਈ।
ਮਾਸਟਰ ਜੀ ਨੇ ਕਿਹਾ, ‘‘ਜਿਸ ਦੇ ਹਿੱਸੇ ਵਿੱਚ ਫਿੱਕੀ ਚਾਹ ਆਏ, ਕੱਲ੍ਹ ਅਸੀਂ ਸਾਰੇ ਉਸ ਦੇ ਘਰ ਮਹਿਮਾਨ ਬਣ ਕੇ ਖੀਰ ਖਾਣ ਜਾਵਾਂਗੇ।”
ਸਾਰੇ ਮਾਸਟਰਾਂ ਨੇ ਖੁਸ਼ੀ-ਖੁਸ਼ੀ ਚਾਹ ਪੀ ਲਈ। ਇੱਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ, ‘‘ਮੇਰੀ ਚਾਹ ਵਿੱਚ ਤਾਂ ਇੰਨੀ ਜ਼ਿਆਦਾ ਖੰਡ ਪੈ ਗਈ ਹੈ ਕਿ ਡਰ ਲੱਗ ਰਿਹੈ ਕਿਤੇ ਡਾਇਬਟੀਜ਼ ਨਾ ਹੋ ਜਾਵੇ।”
********
ਜੱਜ, ‘‘ਘਰ ਵਿੱਚ ਮਾਲਕ ਦੇ ਹੁੰਦੇ ਹੋਏ ਵੀ ਤੂੰ ਚੋਰੀ ਕਿਵੇਂ ਕੀਤੀ?”
ਚੋਰ, ‘‘ਸਾਹਿਬ, ਤੁਹਾਡੀ ਨੌਕਰੀ ਚੰਗੀ ਹੈ, ਤਨਖਾਹ ਵੀ ਚੰਗੀ ਹੈ, ਤੁਸੀਂ ਇਹ ਸਭ ਸਿੱਖ ਕੇ ਕੀ ਕਰੋਗੇ?”
********
ਅਧਿਆਪਕ, ‘‘ਤੂੰ ਹੋਮ-ਵਰਕ ਕਿਉਂ ਨਹੀਂ ਕੀਤਾ?”
ਪ੍ਰਿੰਸ, ‘‘ਮੈਂ ਹੋਸਟਲ ਵਿੱਚ ਰਹਿੰਦਾ ਹਾਂ।”
ਅਧਿਆਪਕ, ‘‘…ਤਾਂ ਕੀ ਹੋਇਆ?”
ਪ੍ਰਿੰਸ, ‘‘ਹੋਸਟਲ ਵਿੱਚ ਹੋਮ-ਵਰਕ ਕਿਵੇਂ ਕਰ ਸਕਦਾ ਹਾਂ, ਤੁਹਾਨੂੰ ਹੋਸਟਲ ਵਰਕ ਦੇਣਾ ਚਾਹੀਦਾ ਸੀ।”