ਹਲਕਾ ਫੁਲਕਾ

ਪਤੀ, ‘‘ਰੱਬ ਦਾ ਵਾਸਤਾ ਹੈ, ਹੁਣ ਦੱਸ ਵੀ ਦੇਹ ਕਿ ਕੀ ਹੋਇਆ ਹੈ, ਦੋ ਦਿਨਾਂ ਤੋਂ ਮੂੰਹ ਫੁਲਾ ਕੇ ਬੈਠੀ ਏਂ।”
ਪਤਨੀ, ‘‘ਤੁਹਾਡੇ ਲੈਪਟਾਪ ਵਿੱਚ ਜਿਹੜਾ ਇੱਕ ਫੋਲਡਰ ਹੈ: ‘ਮਾਈ ਡਾਕੂਮੈਂਟਸ’, ਤੁਸੀਂ ਉਸ ਦਾ ਨਾਂਅ ‘ਅਵਰ ਡਾਕੂਮੈਂਟਸ’ ਵੀ ਰੱਖ ਸਕਦੇ ਸੀ ਨਾ, ਮਤਲਬ ਕਿ ਤੁਸੀਂ ਬਿਲਕੁਲ ਪਿਆਰ ਨਹੀਂ ਕਰਦੇ।”
ਪਤੀ ਨੇ ਲੈਪਟਾਪ ਹੀ ਵੇਚ ਦਿੱਤਾ।
********
ਇੱਕ ਪਿੰਜਰੇ ਵਿੱਚ ਕੁਝ ਤੋਤੇ ਇੱਕ ਤੋਤੀ ਨੂੰ ਛੇੜ ਰਹੇ ਸਨ। ਦੂਜੇ ਪਿੰਜਰੇ ਵਿੱਚ ਇੱਕ ਤੋਤਾ ਪੂਜਾ ਕਰ ਰਿਹਾ ਸੀ ਅਤੇ ਦੂਜਾ ਤੋਤਾ ਨਮਾਜ਼ ਪੜ੍ਹ ਰਿਹਾ ਸੀ।
ਮਾਲਕ ਨੇ ਸੋਚਿਆ ਕਿ ਕਿੰਨੇ ਨੇਕ ਤੋਤੇ ਹਨ, ਇਨ੍ਹਾਂ ਦੇ ਪਿੰਜਰੇ ਵਿੱਚ ਤੋਤੀ ਸੁਰੱਖਿਅਤ ਰਹੇਗੀ। ਉਸ ਨੇ ਤੋਤੀ ਨੂੰ ਨੇਕ ਤੋਤਿਆਂ ਦੇ ਪਿੰਜਰੇ ਵਿੱਚ ਪਾ ਦਿੱਤਾ। ਇਹ ਦੇਖ ਕੇ ਪੂਜਾ ਕਰਨ ਵਾਲਾ ਤੋਤਾ ਨਮਾਜ਼ ਪੜ੍ਹਨ ਵਾਲੇ ਤੋਤੇ ਨੂੰ ਕਹਿਣ ਲੱਗਾ, ‘‘ਉਠ ਬਈ, ਦੁਆ ਕਬੂਲ ਹੋ ਗਈ।”
********
ਜੱਜ, ‘‘ਤੂੰ ਸਮਾਜ ਲਈ ਕਿਹੜਾ ਭਲਾ ਕੰਮ ਕੀਤਾ ਹੈ?”
ਮੁਲਜ਼ਮ, ‘‘ਸਾਹਿਬ, ਸਾਡੇ ਕਾਰਨ ਹੀ ਪੁਲਸ ਤੇ ਅਦਾਲਤ ਵਿੱਚ ਲੱਖਾਂ ਲੋਕਾਂ ਨੂੰ ਨੌਕਰੀ ਮਿਲੀ ਹੋਈ ਹੈ।”