ਹਰ ਮਹਾਨ ਇੰਡੀਅਨ ਲਵ ਸਟੋਰੀ ਵਾਂਗ ਮੇਰੀ ਸ਼ੁਰੂਆਤ ਵੀ ਸਮੋਸੇ ਤੇ ਹਰੀ ਚਟਣੀ ਨਾਲ ਹੋਈ

bindu
‘ਮੇਰੀ ਪਿਆਰੀ ਬਿੰਦੂ’ ਦੀ ਟੀਮ ਇਸ ਫਿਲਮ ਦੇ ਪੰਜ ਟ੍ਰੇਲਰ ਰਿਲੀਜ਼ ਕਰਨ ਵਾਲੀ ਹੈ। ਹਾਲ ਹੀ ਵਿੱਚ ਇਸ ਫਿਲਮ ਦਾ ਟੀਜ਼ਰ ਲਾਂਚ ਹੋਇਆ ਸੀ ਤੇ ਮੰਗਲਵਾਰ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਟ੍ਰੇਲਰ ਵਿੱਚ ਆਯੁਸ਼ਮਾਨ ਖੁਰਾਣਾ ਤੇ ਪਰਿਣੀਤੀ ਚੋਪੜਾ ਆਪਣੇ-ਆਪਣੇ ਕਿਰਦਾਰ ਦੇ ਬਚਪਨ ਵਿੱਚ ਦਿਖਾਏ ਗਏ ਹਨ। ਇਸ ਸ਼ੁਰੂਆਤ ਵਿੱਚ ਆਯੁਸ਼ਮਾਨ ਦੀ ਸਿਰਫ ਆਵਾਜ਼ ਸੁਣਾਈ ਦਿੰਦੀ ਹੈ, ਉਹ ਆਪਣੀ ਕਹਾਣੀ ਦਾ ਫਸਟ ਚੈਪਟਰ ਟਾਈਪ ਕਰਦੇ ਹਨ। ਇਸ ਚੈਪਟਰ ਦਾ ਨਾਂਅ ਹੈ ਸਮੋਸਾ ਅਤੇ ਚਟਣੀ।
ਇਹ ਕਹਾਣੀ ਸ਼ੁਰੂ ਹੁੰਦੀ ਹੈ 1983 ਵਿੱਚ, ਜਦ ਪਰਿਣੀਤੀ, ਆਯੁਸ਼ਮਾਨ ਖੁਰਾਣਾ ਦੇ ਗੁਆਂਢ ਵਿੱਚ ਰਹਿਣ ਆਉਂਦੀ ਹੈ ਤੇ ਉਹ ਉਸ ਦੇ ਸਮੋਸੇ ਤੇ ਚਟਣੀ ਲੈ ਕੇ ਜਾਂਦੇ ਹਨ। ਇਹ ਸਮੋਸੇ ਆਯੁਸ਼ਮਾਨ ਦੀ ਮੰਮੀ ਬਣਾਉਂਦੀ ਹੈ। ਬੈਂਕਗਰਾਊਂਡ ਵਿੱਚ ਆਯੁਸ਼ਮਾਨ ਦੀ ਆਵਾਜ਼ ਸੁਣਾਈ ਦੇ ਰਹੀ ਹੁੰਦੀ ਹੈ, ‘ਹਰ ਮਹਾਨ ਇੰਡੀਅਨ ਲਵ ਸਟੋਰੀ ਦੀ ਤਰ੍ਹਾਂ ਮੇਰੀ ਕਹਾਣੀ ਵਾਲੀ ਸ਼ੁਰੂਆਤ ਵੀ ਸਮੋਸੇ ਅਤੇ ਹਰੀ ਚਟਣੀ ਨਾਲ ਹੋਈ।’ ਆਯੁਸ਼ਮਾਨ ਖੁਰਾਣਾ ਇਸ ਫਿਲਮ ਵਿੱਚ ਅਭਿਮੰਨਿਊ ਰਾਏ ਦੇ ਕਿਰਦਾਰ ਵਿੱਚ ਹਨ, ਜੋ ਕਿ ਇੱਕ ਫਿਕਸ਼ਨ ਰਾਈਟਰ ਹੈ। ਪਰਿਣੀਤੀ ਬਿੰਦੂ ਦੇ ਕਿਰਦਾਰ ਵਿੱਚ ਹੈ, ਜੋ ਕਿ ਇੱਕ ਗਾਇਕਾ ਹੈ।