ਹਰਿਆਣੇ ਦੇ ਮੰਤਰੀ ਨੇ ਕਿਹਾ: ਮੈਂ ਅਜੇ ਵੀ ਸਿਰਸਾ ਡੇਰੇ ਜਾਵਾਂਗਾ

anil vij
ਅੰਬਾਲਾ, 9 ਸਤੰਬਰ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨੂੰ ਆਪਣੇ ਅਖਤਿਆਰੀ ਛੰਡ ਵਿੱਚੋਂ 50 ਲੱਖ ਰੁਪਏ ਦੀ ਗਰਾਂਟ ਦੇਣ ਦੇ ਸਵਾਲ ਉੱਤੇ ਕੱਲ੍ਹ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਭੜਕ ਪਏ ਅਤੇ ਕਿਹਾ ਕਿ ‘ਮੈਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਨਹੀਂ, ਡੇਰੇ ਨੂੰ ਗਰਾਂਟ ਦਿੱਤੀ ਹੈ।’
ਅਨਿਲ ਵਿੱਜ ਨੇ ਕਿਹਾ ਕਿ ਰਾਮ ਰਹੀਮ ਸਿੰਘ ਬਲਾਤਕਾਰ ਦੇ ਕੇਸ ਵਿੱਚ ਅੰਦਰ ਗਿਆ ਹੈ, ਹਰਿਆਣਾ ਸਰਕਾਰ ਨੇ ਡੇਰੇ ਨੂੰ ਗੈਰ ਕਾਨੂੰਨੀ ਨਹੀਂ ਐਲਾਨਿਆ, ਇਸ ਲਈ ਡੇਰੇ ਵਿੱਚ ਜਾਣ ਦੀ ਮਨਾਹੀ ਨਹੀਂ। ਉਨ੍ਹਾਂ ਕਿਹਾ ਕਿ ਡੇਰਾ ਪਹਿਲਾਂ ਵੀ ਚੱਲਦਾ ਰਿਹਾ ਹੈ ਤੇ ਅੱਗੇ ਵੀ ਚੱਲਦਾ ਰਹੇਗਾ। ਡੇਰੇ ਵਿੱਚ ਜਾਣ ਬਾਰੇ ਅਨਿਲ ਵਿੱਜ ਨੇ ਕਿਹਾ ਕਿ ਕਿੱਥੇ ਜਾਣਾ ਹੈ, ਕਿੱਥੇ ਨਹੀਂ ਜਾਣਾ, ਇਹ ਮੰਤਰੀਆਂ ਦਾ ਨਿੱਜੀ ਮਾਮਲਾ ਹੈ। ਗਰਾਂਟ ਦੇਣ ਬਾਰੇ ਉਨ੍ਹਾਂ ਕਿਹਾ ਕਿ ਉਹ ਖੇਡ ਮੰਤਰੀ ਹਨ ਤੇ ਉਨ੍ਹਾਂ ਡੇਰਾ ਮੁਖੀ ਵੱਲੋਂ ਬਣਾਏ ਜਾ ਰਹੇ ਖੇਡ ਗਰਾਮ ਲਈ ਗਰਾਂਟ ਦਿੱਤੀ ਹੈ। ਡੇਰੇ ਕੋਲੋਂ ਵੋਟਾਂ ਮੰਗਣ ਬਾਰੇ ਉਨ੍ਹਾ ਨੇ ਕਿਹਾ ਕਿ ਉਹ ਤਾਂ ਇਕ-ਇਕ ਵੋਟ ਮੰਗਣ ਲਈ ਜਾਂਦੇ ਹਨ ਅਤੇ ਉਹ ਡੇਰੇ ਵਿੱਚ ਵੀ ਪ੍ਰੇਮੀਆਂ ਦੀਆਂ ਵੋਟਾਂ ਮੰਗਣ ਵਾਸਤੇ ਜਾਣਗੇ।
ਫੋਟੋ ਪੰਜਾਬੀ ਟਿ੍ਰਬਿਊਨ ਸਫਾ ਪਹਿਲਾ