ਸ: ਗੁਰਮੀਤ ਸਿੰਘ ਸੈਣੀ ਸਵਰਗਵਾਸ

125f2d64-5659-4e1a-9aa8-195fe484cffcਭਾਈਚਾਰੇ ਵਿਚ ਜਾਣੀ ਪਹਿਚਾਣੀ ਸਖ਼ਸੀਅਤ ਸਕਾਈ ਵੇ ਟਰੈਵਲਸ ਤੋਂ ਸ: ਕਰਮਜੀਤ ਸਿੰਘ ਸੈਣੀ ਦੇ ਪਿਤਾ ਜੀ ਸ: ਗੁਰਮੀਤ ਸਿੰਘ ਸੈਣੀ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਹਨ। ਉਹ ਹੁਣੇ-ਹੁਣੇ ਭਾਰਤ ਤੋਂ ਪਰਤੇ ਸਨ। ਇਨ੍ਹਾਂ ਦੀ ਦੇਹ ਦੇ ਅੰਤਮ ਦਰਸ਼ਨ ਇਸ ਸ਼ਨਿਚਰਵਾਰ ਨੂੰ 39 Bramwin Court,Brampton, Ontario, L6T, 5G2 ਫਿਊਨਰਲ ਹੋਮ ਵਿਖੇ ਕੀਤੇ ਜਾ ਸਕਦੇ ਹਨ। ਉਨ੍ਹਾਂ ਦਾ ਅੰਤਿਮ ਸਸਕਾਰ 12 ਅਗਸਤ, ਸ਼ਨਿਚਰਵਾਰ ਸਵੇਰੇ 11 ਵਜੇ ਤੋਂ 1 ਵਜੇ ਤੱਕ ਕੀਤਾ ਜਾਵੇਗਾ। ਤੇ ਉਨ੍ਹਾਂ ਦੀ ਰੂਹ ਦੀ ਸ਼ਾਂਤੀ ਲਈ ਅੰਤਮ ਅਰਦਾਸ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ 1 ਵਜੇ ਹੋਵੇਗੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ: ਕਰਮਜੀਤ ਸਿੰਘ ਸੈਣੀ ਨਾਲ 416-576-4444 ਉਤੇ ਸੰਪਰਕ ਕੀਤਾ ਜਾ ਸਕਦਾ ਹੈ।