ਸੱਤਵੇਂ ਅਸਮਾਨ ‘ਤੇ ਜੈਕਲੀਨ

jaqueline fernandez
ਬਾਲੀਵੁੱਡ ਵਿੱਚ ਜੈਕਲੀਨ ਫਰਨਾਂਡੀਜ਼ ਦਾ ਸਿੱਕਾ ਖੂਬ ਚੱਲ ਰਿਹਾ ਹੈ। ਜਾਹਰ ਹੈ ਕਿ ਇਨ੍ਹੀਂ ਦਿਨੀਂ ਉਹ ਖੁਦ ਨੂੰ ਸੱਤਵੇਂ ਅਸਮਾਨ ਉੱਤੇ ਮਹਿਸੂਸ ਕਰ ਰਹੀ ਹੈ ਕਿਉਂਕਿ ਉਸ ਨੂੰ ਖੂਬ ਫਿਲਮਾਂ ਮਿਲ ਰਹੀਆਂ ਹਨ। ਜਲਦ ਹੀ ਫਿਲਮ ‘ਜੁੜਵਾ 2’ ਵਿੱਚ ਵਰੁਣ ਧਵਨ ਨਾਲ ਦਿਸੇਗੀ।
ਹੁਣੇ ਜਿਹੇ ਫਿਲਮ ਦੀ ਸ਼ੂਟਿੰਗ ਦੌਰਾਨ ਕੁਝ ਘਟਨਾਵਾਂ ਦਾ ਜ਼ਿਕਰ ਕਰ ਕੇ ਜੈਕਲੀਨ ਕਾਫੀ ਉਤਸ਼ਾਹਤ ਦਿਖਾਈ ਦਿੱਤੀ। ਉਸ ਦਾ ਕਹਿਣਾ ਹੈ ਕਿ ਵਰੁਣ ਅਤੇ ਡੇਵਿਡ ਧਵਨ ਵਿਚਕਾਰ ਸੈੱਟ ‘ਤੇ ਅਕਸਰ ਅਣਬਣ ਹੋ ਜਾਂਦੀ ਹੈ ਸੀ। ਜਿਸ ਸੀਨ ਨੂੰ ਡੇਵਿਡ ਓ ਕੇ ਕਰਦਾ, ਵਰੁਣ ਉਸ ਨੂੰ ਫਿਰ ਤੋਂ ਸ਼ੂਟ ਕਰਵਾਉਂਦਾ ਸੀ ਅਤੇ ਜਿਸ ਸੀਨ ਨੂੰ ਵਰੁਣ ਓ ਕੇ ਕਹਿੰਦਾ, ਡੇਵਿਡ ਉਸ ਨੂੰ ਫਿਰ ਤੋਂ ਸ਼ੂਟ ਕਰਵਾਉਣ ਨੂੰ ਕਹਿਣ ਲੱਗਦਾ। ਇਸ ਨੂੰ ਲੈ ਕੇ ਦੋਵਾਂ ਵਿੱਚ ਥੋੜ੍ਹੀ ਬਹਿਸ ਵੀ ਹੁੰਦੀ, ਪਰ ਫਿਰ ਮਾਮਲਾ ਸ਼ਾਂਤ ਹੋ ਜਾਂਦਾ ਸੀ। ਉਂਝ ਇਸ ਦੌਰਾਨ ਜੈਕਲੀਨ ਡਰ ਜਾਂਦੀ ਸੀ।
ਸਲਮਾਨ ਖਾਨ ਨੇ ਫਿਲਮ ‘ਰੇਸ 3’ ਦੀ ਸ਼ੂਟਿੰਗ ਲਈ ‘ਗੋ ਡੈਡੀ’ ਦੀਆਂ ਡੇਟਸ ਵੀ ਦੇ ਦਿੱਤੀਆਂ ਹਨ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਵਿੱਚ ਪਹਿਲੀ ਵਾਰ ਸਲਮਾਨ ਖਲਨਾਇਕ ਦੀ ਭੂਮਿਕਾ ਨਿਭਾਉਣ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸਲਮਾਨ ਨੇ ਫਿਲਮ ਦੇ ਡਾਇਰੈਕਟਰ ਰੈਮੋ ਡਿਸੂਜ਼ਾ ਨੂੰ ਸਾਫ ਕਹਿ ਦਿੱਤਾ ਹੈ ਕਿ ਉਸ ਨੂੰ ਫਿਲਮ ਵਿੱਚ ਜੈਕਲੀਨ ਨੂੰ ਵੀ ਲੈਣਾ ਪਵੇਗਾ। ਡੇਜੀ ਸ਼ਾਹ ਵੀ ਇਸ ਫਿਲਮ ਦਾ ਹਿੱਸਾ ਹੈ।