ਸੱਟ ਦੇ ਨਿਸ਼ਾਨ ਯੋਧਾ ਹੋਣ ਦਾ ਅਹਿਸਾਸ ਕਰਾਉਂਦੇ ਨੇ : ਕੰਗਨਾ ਰਣੌਤ

kagna
ਫਿਲਮ ਨਿਰਦੇਸ਼ਕ ਕ੍ਰਿਸ਼ ਦੀ ਅਗਲੀ ਆ ਰਹੀ ਫਿਲਮ ‘ਮਣੀਕਰਣਿਕਾ’ ਦੀ ਸ਼ੂਟਿੰਗ ਮੌਕੇ ਅਭਿਨੇਤਰੀ ਕੰਗਨਾ ਰਣੌਤ ਦੇ ਸਿਰ ‘ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਉਸ ਨੂੰ 17 ਟਾਂਕੇ ਲਗਵਾਉਣੇ ਪਏ ਸਨ। ਇਸ ਹਾਦਸੇ ਦੇ ਬਾਅਦ ਵੀ ਉਹ ਸੈੱਟ ‘ਤੇ ਦਿਸੀ। ਸੂਤਰਾਂ ਮੁਤਾਬਕ ਕੰਗਨਾ ਦਾ ਕਹਿਣਾ ਹੈ ਕਿ ਇਹ ਸੱਟ ਦੇ ਨਿਸ਼ਾਨ ਨਾਲ ਮੈਨੂੰ ਯੋਧਾ ਹੋਣ ਦਾ ਅਹਿਸਾਸ ਕਰਵਾ ਰਹੇ ਹਨ। ਉਸ ਨੇ ਦੱਸਿਆ ਕਿ ਫਿਲਮ ਪੂਰੀ ਹੋਣ ਦੇ ਬਾਅਦ ਹੀ ਇਸ ਨੂੰ ਹਟਾ ਦਿੱਤਾ ਜਾਏਗਾ।
ਕੰਗਨਾ ਆਪਣੇ ਸਹਿ ਕਲਾਕਾਰ ਨਿਹਾਰ ਪੰਡਿਆ ਨੂੰ ਸਹਿਜ ਕਰਨ ਵਿੱਚ ਲੱਗੀ ਹੋਈ ਹੈ। ਦੱਸਣਾ ਬਣਦਾ ਹੈ ਕਿ ਨਿਹਾਰ ਦੀ ਤਲਵਾਰ ਨਾਲ ਹੀ ਕੰਗਨਾ ਦੇ ਮੱਥੇ ਉੱਤੇ ਸੱਟ ਲੱਗੀ ਸੀ। ਇਸ ਘਟਨਾ ਦੇ ਬਾਅਦ ਤੋਂ ਹੀ ਨਿਹਾਰ ਗਿਲਟੀ ਮਹਿਸੂਸ ਕਰ ਰਹੇ ਹਨ।