ਸੱਚ ਨੂੰ ਸਜ਼ਾ

-ਕੰਵਲਜੀਤ ਕੌਰ ਢਿੱਲੋਂ

ਸੱਚ ਬੋਲਣ ਦੀ,
ਸਜ਼ਾ ਮਿਲੀ ਹੈ
ਪਰ ਮੈਂ ਖੁਸ਼ ਹਾਂ
ਸੱਚ ਬੋਲਣ ਲਈ
ਕਿਉਂਕਿ ਸੱਚ ਬੋਲਣ ਵਾਲੇ
ਤਾਂ ਹਮੇਸ਼ਾ ਹੀ
ਚੜ੍ਹਦੇ ਰਹੇ ਨੇ ਸੂਲੀ

ਉਹ ਈਸਾ ਹੋਵੇ
ਜਾਂ ਫਿਰ ਆਮ ਇਨਸਾਨ
ਸੱਚ ਦੇ ਹਿੱਸੇ ਤਾਂ
ਆਇਆ ਹੈ ਜ਼ਹਿਰ

ਜਿਸ ਨੂੰ ਪੀ ਕੇ
ਅੱਜ ਵੀ ਜਿਊਂਦਾ ਹੈ ਸੁਕਰਾਤ
ਸਾਡੇ ਦਿਲਾਂ ਅੰਦਰ
ਤੇ ਅਮਰ ਹੋ ਗਈ ਹੈ
ਕ੍ਰਿਸ਼ਨ ਭਗਤ ਮੀਰਾ।