ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 8 ਨੂੰ

ਸੰਤ ਨਰਿੰਜਨ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ ਤੇ ਚੰਗਾ ਬਣਾਉਣ ਲਈ ਆਪਣਾਂ ਵਡਮੁੱਲਾ ਯੋਗਦਾਨ ਪਾਇਆ 1947ਨੂੰ ਦੇਸ਼ ਦੇ ਅਜਾਦ ਹੋਣ ਦੇ ਨਾਲ ਹੀ ਪੰਜਾਬ ਦੀਆਂ ਵੰਡੀਆਂ ਪੈ ਗਈਆਂ ।ਬਟਵਾਰੇ ਨੇ ਲਖਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਤੇ ਦੋਵੇਂ ਪਾਸੇ ਅਣਗਿਣਤ ਮਨੁੱਖੀ ਜਾਨਾਂ ਅਜਾਈਂ ਚਲੀਆ ਗਈਆਂ ।ਸੰਤ ਨਿਰੰਜਨ ਸਿੰਘ ਮੋਹੀ ਵਾਲੇ ਉਸ ਸਮੇ ਪਾਕਿਸਤਾਨ ਦੇ ਮਿੰਟਗੁਮਰੀ ਜਿਲੇ ਵਿਚ ਅਜੀਤ ਸਰ ਖਾਲਸਾ ਸਕੂਲ ਚਲਾ ਰਹੇ ਸਨ।ਉਹਨਾਂ ਨੂੰ ਵੀ ਸਾਰਾ ਕੁਝ ਪਿਛੇ ਛੱਡ ਕੇ ਪੰਜਾਬ ਆਉਣਾ ਪਿਆ।ਉਹਨਾਂ ਅਗਵਾਈ ਕਰਦਿਆਂ, ਹਜਾਰਾਂ ਦੀ ਗਿਣਤੀ ਵਿੱਚ ਰਿਫੂਜੀਆਂ ਨੂੰ ਬਾਰਡਰ ਪਾਰ ਕਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ, ਤੇ ਆਪ ਆਪਣੀ ਜਨਮ ਭੂਮੀ ਮੋਹੀ ਪਿੰਡ ਵਿੱਚ ਪਹੁੰਚ ਗਏ ।
‘ਫੈਲੇ ਵਿਦਿਆ ਚਾਨਣ ਹੋਏ’, ਦੇ ਸਧਾਤ ਤੇ ਅਮਲ ਕਰਦਿਆਂ ਬਿਨਾਂ ਕੋਈ ਸਮਾ ਗਵਾਇਆ, ਉਹਨਾਂ ਨੇ 1948 ਵਿੱਚ ਮੋਹੀ ਪਿੰਡ ਵਿੱਚ ਦਸਵੀਂ ਜਮਾਤ ਤਕ ਲੜਕੇ ਲੜਕੀਆਂ ਦਾ ਸਕੂਲ ਸ਼ੁਰੂ ਕਰ ਦਿੱਤਾ ।ਉਸਤੋਂ ਪਹਿਲਾਂ ਮੋਹੀ ਪਿੰਡ ਦੇ ਲੜਕੇ 6 ਕਿਲੋਮੀਟਰ ਦੂਰ ਸੁਧਾਰ ਸਕੂਲ ਵਿੱਚ ਪੜ੍ਹਦੇ ਸਨ ਤੇ ਪਿੰਡ ਦੀਆਂ ਲੜਕੀਆਂ ਅਨਪੜ੍ਹ ਰਹਿ ਜਾਂਦੀਆਂ ਸਨ ।ਇਸਤੋਂ ਥੋੜ੍ਹਾ ਸਮੇ ਪਿਛੋ ਹੀ ਉਹਨਾਂ ਨੇ ਲੋਕਾਂ ਤੇ ਦਾਨੀਆਂ ਨੂੰ ਪ੍ਰੇਰ ਕੇ ਪਿੰਡ ਜਾਗਪੁਰ ,ਮੁੱਲਾਂਪੁਰ,ਤੇ ਰਾਏਕੋਟ ਤੇ ਫਿਰ ਮਸਤੂਆਣਾ ਸਾਹਿਬ ਵਿਖੇ ਵੀ ਖਾਲਸਾ ਹਾਈ ਸਕੂਲ ਸ਼ੁਰੂ ਕਰ ਦਿੱਤੇ। ਇਸ ਤਰਾਂ ਸੰਤ ਬਾਬਾ ਨਿਰੰਜਨ ਸਿੰਘ ਦੇ ਯਤਨਾਂ ਸਦਕਾ ਇਸ ਪਛੜੇ ਹੋਏ ਪੇਂਡੂ ਖੇਤਰ ਵਿੱਚ ਵਿਦਿਅਕ ਇਨਕਲਾਬ ਆ ਗਿਆ।ਹਜਾਰਾਂ ਦੀ ਗਿਣਤੀ ਵਿੱਚ ਇਹਨਾਂ ਸਕੂਲਾਂ ਤੋ ਪੜੇ ਹੋਏ ਵਿਦਿਆਰਥੀ ਹਰ ਖੇਤਰ ਵਿੱਚ ਉਚ ਕੋਟੀ ਦੀਆਂ ਪਦਵੀਆਂ ਪਰਾਪਤ ਕਰਨ ਵਿੱਚ ਕਾਮਯਾਬ ਰਹੇ।ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲੇ ਇਕ ਦੂਰਦਰਸ਼ੀ ਸਖਸ਼ੀਅਤ ਸਨ ਤੇ ਅਜ ਦੇ ਸਮੇਂ ਦੇ ਬਹੁਤੇ ਸੰਤਾਂ ਤੋਂ ਵਖਰੇ ਸਨ ਉਹ ਸਾਦਗੀ ਵਾਲਾ ਜੀਵਨ ਬਤੀਤ ਕਰਦੇ ਸਨ।ਲੋਕ ਭਲਾਈ ਤੇ ਪੇਂਡੂ ਇਲਾਕਿਆਂ ਵਿੱਚ ਵਿਦਿਆ ਦਾ ਪਸਾਰ ਕਰਨਾ ਉਹਨਾਂ ਦਾ ਵਿਜਨ ਸੀ।
10 ਜੁਲਾਈ 1965 ਨੂੰ ਮੋਹੀ ਪਿੰਡ ਵਿੱਚ ਉਹਨਾਂ ਨੇ ਸੁਆਸ ਤਿਆਗ ਦਿਤੇ। ਟਰਾਂਟੋ ਖੇਤਰ ਵਿੱਚ ਰਹਿ ਰਹੇ ਮੋਹੀ ਤੇ ਇਲਾਕਾ ਨਿਵਾਸੀ ਹਰ ਸਾਲ ਦੀ ਤਰਾਂ ਉਹਨਾ ਦੀ ਨਿਸ਼ਕਾਮ ਸੇਵਾ ਨੂੰ ਯਾਦ ਕਰਨ ਲਈ ਉਹਨਾਂ ਦੀ ਬਰਸੀ ਮਨਾਉਂਦੇ ਹਨ ।ਉਹ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ ਕਿ ਕਿਵੇ ਨਿੱਜ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕੰਮ ਕਰਦੇ ਹੋਏ ਅਸੀਂ ਸਮਾਜ ਦੇ ਹਰ ਖੇਤਰ ਵਿੱਚ ਵਿਚ ਆਪਣਾ ਯੋਗਦਾਨ ਪਾ ਸਕਦੇ ਹਨ।
6 ਜੁਲਾਈ ਦਿਨ ਸ਼ੁਕਰਵਾਰ ਨੂੰ ਸਵੇਰੇ 9ਵਜੇ ਅਖੰਡ ਪਾਠ ਸਾਹਿਬ ਗੁਰਦਵਾਰੇ ਰੀਗਨ ਰੋਡ ਵਿਖੇ ਅਰੰਭ ਕੀਤੇ ਜਾਣਗੇ ਤੇ 8ਜੁਲਾਈ ਐਤਵਾਰ ਨੂੰ ਸਵੇਰੇ 9 -30 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕਥਾ ਕੀਰਤਨ ਦਾ ਪ੍ਰਵਾਹ ਚਲੇਗਾ ਤੇ ਸਾਰੀ ਸਮਾਪਤੀ 12 ਵਜੇ ਹੋਵੇਗੀ। ਪਿੰਡ ਵਾਸੀਆਂ ਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਆਪਣੀ ਹਾਜਰੀ ਜਰੂਰ ਲਵਾਉਣ ।
ਹੋਰ ਜਾਣਕਾਰੀ ਲਈ ਰਸਾਲਦਾਰ ਮੇਜਰ ਹਰਨੇਕ ਸਿੰਘ ਮੋਹੀ ਨਾਲ 905 915 1301 ਤੇ ਸੰਪਰਕ ਕੀਤਾ ਸਕਦਾ ਹੈ ।
ਵੱਲੋਂ: ਰਣਜੀਤ ਸਿੰਘ (ਕਾਕਾ ਮੋਹੀ) 647 330 9800