ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਨੇ ਕੈਨੇਡਾ ਡੇਅ ਅਤੇ ਤੀਆਂ ਦਾ ਤਿਉਹਾਰ ਮਨਾਇਆ

5ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਵਲੋਂ ਕੈਨੇਡਾ ਦੇ 150ਵੇਂ ਜਨਮ ਦਿਨ ਜਸ਼ਨ ਅਤੇ ਤੀਆਂ ਦਾ ਮੇਲਾ 29 ਜੁਲਾਈ ਨੂੰ ਸੰਡਲਵੁੱਡ ਅਤੇ ਮਾਉਂਟੇਨਐਸ਼ ਦੇ ਕਾਰਨਰ ਤੇ ਮਾਉਂਟੇਨਐਸ਼ ਪਾਰਕ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਐਮ ਸੀ ਦੀ ਭੁਮਿਕਾ ਅਮਰਜੀਤ ਸਿੰਘ ਧੁੱਗਾ, ਮੋਹਨ ਸਿੰਘ ਪੰਨੂ ਨੇਂ ਬਖੁਬੀ ਨਿਭਾਈ ਅਤੇ ਰਾਜਨੀਤਿਕ ਲੀਡਰਾਂ ਸਮੇਤ ਸੱਭ ਬੁਲਾਰਿਆਂ ਨੂੰ ਯੋਜਨਾਤਮਕ ਢੰਗ ਨਾਲ ਮੌਕਾ ਦਿੱਤਾ। ਐਮ ਪੀ ਰੂਬੀ ਸਹੋਤਾ ਨੇਂ ਆਪਣੀ ਸਪੀਚ ਦੌਰਾਨ ਸਵਾਲਾਂ ਦੇ ਜਵਾਬ ਵੀ ਦਿੱਤੇ। ਐਮ ਪੀ ਰਮੇਸ਼ਵਰ ਸੰਘਾ ਨੇਂ ਆਪਣੇ ਕੁੱਝ ਹੀ ਦਿਨ ਪਹਿਲਾਂ ਇੰਡੀਆ ਟਰਿੱਪ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਮੌਜੂਦਾ ਸਰਕਾਰ ਅਤੇ ਵਿਰੋਧੀ ਪਾਰਟੀ ਦੇ ਲੀਡਰ ਕਨੇਡਾ ਪ੍ਰਤੀ ਬਹੁਤ ਪਿਆਰ ਰੱਖਦੇ ਹਨ।ਉਹਨਾਂ ਫੈਡਰਲ ਲਿਬਰਲ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਖੁੱਲ ਕੇ ਚਾਨਣਾਂ ਪਾਇਆ। ਐਮ ਪੀ ਸੋਨੀਆ ਸਿੱਧੂ ਅਤੇ ਦੂਸਰੇ ਲੀਡਰ ਵਿਅਸਤ ਹੋਣ ਕਾਰਨ ਨਾਂ ਆ ਸਕੇ ਪਰ ਊਹਨਾਂ ਆਪਣੇਂ ਨੁਮਾਉਂਦੇ ਭੇਜ ਕੇ ਸਰਟੀਫਿਕੇਟ ਦਿੱਤੇ। ਐਨ ਡੀ ਪੀ ਦੇ ਪ੍ਰਧਾਨ ਚੋਣ ਸਬੰਧੀ ਲੀਡਰ ਜਗਮੀਤ ਸਿੰਘ ਦੀ ਟੀਮ, ਮੈਂਬਰ ਬਣਾਉਣ ਵਿੱਚ ਵਿਅਸਤ ਦਿਖ ਰਹੀ ਸੀ। ਐਮ ਪੀ ਪੀ ਹਰਿੰਦਰ ਮੱਲੀ ਨੇ ਖੁੱਲ੍ਹ ਕੇ ਬੜੇ ਵਿਸਥਾਰਪੂਰਵਕ ਢੰਗ ਨਾਲ ਉਂਟੇਰੀਉ ਦੀ ਲਿਬਰਕ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਸਪੈਸ਼ਲ ਤੌਰ ਤੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਮਤੇ ਬਾਰੇ ਵੀ ਕਿਹਾ ਕਿ ਕਿਸ ਤਰਾਂ ਉਹਨਾਂ ਦੂਸਰੇ ਗਰੁੱਪਾਂ ਨਾਲ ਰਲਕੇ ਇਹ ਮਸਲਾ ਉਠਾਉਣ ਦੀ ਬਜਾਇ, ਖੁਦ ਇਸ ਮਸਲੇ ਨੂੰ ਉਠਾਉਣ ਵਿੱਚ ਮਹਤੱਵਪੂਰਣ ਭੁਮਿਕਾ ਨਿਭਾਈ। ਵਾਰਡ ਨੰ 9 ਅਤੇ 10 ਕੌਂਸਲਰ ਗੁਰਪ੍ਰੀਤ ਢਿੱਲੋਂ ਵਲੋਂ, ਸਕੂਲ ਟਰਸੱਟੀ ਹਰਕੀਰਤ ਸਿੰਘ ਨੇ ਸੰਦੇਸ਼ ਪੜ੍ਹ ਕੇ ਸੁਣਾਇਆ ਅਤੇ ਉਹਨਾਂ ਦੀ ਸਰਜਰੀ ਤੋਂ ਬਾਅਦ ਸਿਹਤਯਾਬੀ ਲਈ ਸ਼ੁੱਭ ਇੱਛਾਵਾਂ ਪੇਸ਼ ਕੀਤੀਆਂ। ਦੂਸਰੇ ਬੁਲਾਰਿਆਂ ਵਿੱਚ ਕੁੰਡਾ ਸਿੰਘ ਢਿੱਲੋਂ,ਪਰਮਜੀਤ ਸਿੰਘ ਬੜਿੰਗ, ਮੋਹਣ ਸਿੰਘ ਪੰਨੂ, ਹਰਜੀਤ ਸਿੰਘ ਬੇਦੀ,ਵਿਕੀ ਢਿੱਲੋਂ, ਜਗਦੀਸ਼ ਸੈਣੀਂ, ਨਿਰਮਲ ਸਿੰਘ ਸੰਧੂ, ਬੂਟਾ ਸਿੰਘ ਧਾਲੀਵਾਲ, ਸਰਵਣ ਸਿੰਘ ਲਿੱਧੜ, ਰਾਮ ਸਿੰਘ(ਐਕਸ ਪ੍ਰਧਾਨ), ਮੈਡਮ ਸ਼ੀਨਾਂ, ਮਨਜੀਤ ਕੌਰ ਸੀਰਾ, ਬਲਦੇਵ ਸਿੰਘ ਸਹਿਦੇਵ ਅਤੇ ਪ੍ਰਿੰਸੀਪਲ ਪਾਖਰ ਸਿੰਘ ਆਦਿ ਸ਼ਾਮਿਲ ਸਨ। ਐਮ ਪੀ ਰਮੇਸ਼ ਸੰਘਾ,ਸਾਬਕਾ ਐਮ ਪੀ ਗੁਰਬਖਸ਼ ਮੱਲੀ ਅਤੇ ਐਮ ਪੀ ਪੀ ਹਰਿੰਦਰ ਮੱਲੀ ਨੇਂ ਕਨੇਡਾ ਦੇ 150ਵੇਂ ਜਨਮ ਦਿਨ ਦਾ ਕੇਕ ਵੀ ਕਟਿੱਆ। ਮਿਉਜ਼ਕਲ ਚੇਅਰ,ਚਾਟੀ ਰੇਸ ਅਤੇ ਬਚਿੱਆਂ ਦੀ ਦੌੜਾਂ ਹੋਈਆਂ ਅਤੇ ਜੇਤੂਆਂ ਨੂੰ ਇਨਾਮ ਵੰਡੇ ਗਏ। ਪ੍ਰਸਿੱਧ ਗਾਇਕ ਜਯੋਤੀ ਸ਼ਰਮਾਂ ਨੇਂ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਬੋਲੀਆਂ ਪਾ ਕੇ ਰੰਗੀਨਮਈ ਬਣਾਂ ਦਿੱਤਾ। ਅੰਤ ਵਿੱਚ ਪ੍ਰਧਾਂਨ ਨਿਰਮਲ ਸਿੰਘ ਸੀਰਾ ਨੇਂ ਸੱਭ ਦਾ ਆਉਣ ਲਈ ਧੰਨਵਾਦ ਕੀਤਾ ਅਤੇ ਸੰਡਲਵੁੱਡ ਹਾਈਟਜ਼ ਸੀਨੀਅਰ ਕਲੱਬ ਦੇ ਦੂਸਰੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਪੇਸ਼ ਕੀਤੀ।
ਰਿਪੋਰਟ:ਦੇਵ ਝੱਮਟ)